ਏਸ਼ੀਆਈ ਕਬੱਡੀ ਟੀਮਾਂ ਨਹੀਂ ਆਈਆਂ, ਮੈਚ ਬਣਿਆ ਤਮਾਸ਼ਾ

ਨਵੀਂ ਦਿੱਲੀ : 18ਵੀਆਂ ਏਸ਼ੀਆਈ ਖੇਡਾਂ ਵਿਚ ਕਾਂਸੀ ਤੇ ਚਾਂਦੀ ਤਮਗਾ ਜਿੱਤਣ ਵਾਲੀਆਂ ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਇੰਦਰਾ ਗਾਂਧੀ ਸਟੇਡੀਅਮ ਵਿਚ ਸ਼ਨੀਵਾਰ ਨੂੰ ਮੈਚ ਖੇਡਣ ਨਹੀਂ ਪਹੁੰਚੀਆਂ, ਜਿਸ ਤੋਂ ਬਾਅਦ ਪੂਰਾ ਮਾਮਲਾ ਹੀ ਇਕ ਤਮਾਸ਼ਾ ਬਣ ਕੇ ਰਹਿ ਗਿਆ।

ਏਸ਼ੀਆਈ ਖੇਡਾਂ ਵਿਚ ਉਤਰਨ ਵਾਲੀਆਂ ਟੀਮਾਂ ਤੇ ਇਨ੍ਹਾਂ ਟੀਮਾਂ ਵਿਚ ਨਾ ਚੁਣੇ ਗਏ ਖਿਡਾਰੀਆਂ ਵਿਚਾਲੇ ਇਹ ਮੁਕਾਬਲਾ ਹੋਣਾ ਸੀ ਪਰ ਏਸ਼ੀਆਈ ਖੇਡਾਂ ਦੀਆਂ ਕਬੱਡੀ ਟੀਮਾਂ ਇਸ ਮੁਕਾਬਲੇ ਲਈ ਨਹੀਂ ਪਹੁੰਚੀਆਂ। ਦਿੱਲੀ ਹਾਈ ਕੋਰਟ ਦੇ ਰਿਟਾ. ਜੱਜ ਐੱਸ. ਪੀ. ਗਰਗ ਨੂੰ ਇਸ ਮੈਚ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਸੀ ਤੇ ਉਨ੍ਹਾਂ ਨਾਲ ਖੇਡ ਮੰਤਰਾਲਾ ਦਾ ਇਕ ਅਧਿਕਾਰੀ ਵੀ ਸੀ।

Most Read

  • Week

  • Month

  • All