Asia Cup: ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ- ਭਾਰਤੀ ਟੀਮ ਅਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ ਦੇ ਸੁਪਰ ਫੋਰ ਵਿਚ ਪਹਿਲਾ ਮੁਕਾਬਲਾ ਦੁਬਈ ਵਿਚ ਖੇਡਿਆ ਗਿਆ।। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੰਗਲਾਦੇਸ਼ ਨੇ ਭਾਰਤੀ ਟੀਮ ਅੱਗੇ 174 ਦੌੜਾਂ ਦਾ ਟੀਚਾ ਰੱਖਿਆ ਹੈ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।

ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਕੁਝ ਠੀਕ ਨਹੀਂ ਹੋਈ ਅਤੇ ਕੋਈ ਵੀ ਖਿਡਾਰੀ ਜ਼ਿਆਦਾ ਦੇਰ ਤੱਕ ਭਾਰਤੀ ਗੇਂਦਬਾਜ਼ੀ ਦਾ ਟਿੱਕ ਕੇ ਸਾਹਮਣਾ ਨਹੀਂ ਕਰ ਸਕਿਆ। ਭਾਰਤੀ ਗੇਂਦਬਾਜ਼ਾਂ ਨੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਲਗਾਤਾਰ ਪ੍ਰੇਸ਼ਾਨੀ ਵਿਚ ਪਾਈ ਰੱਖਿਆ ਅਤੇ ਕਿਸੇ ਵੀ ਖਿਡਾਰੀ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ। ਜਿਸ ਦੀ ਬਦੌਲਤ ਬੰਗਲਾਦੇਸ਼ ਦੀ ਟੀਮ ਕੁਝ ਕਮਾਲ ਨਹੀਂ ਦਿਖਾ ਸਕੀ ਅਤੇ ਵੱਡਾ ਸਕੋਰ ਨਹੀਂ ਖੜ੍ਹਾ ਕਰ ਸਕੀ। 

Most Read

  • Week

  • Month

  • All