ਫੁੱਟਬਾਲਰ ਮਾਰੋਇਨ ਫੇਲੇਨੀ ਨੇ ਇੰਸਟਾਗ੍ਰਾਮ ਮਾਡਲ ਨੂੰ ਭੇਜਿਆ ਅਸ਼ਲੀਲ ਮੈਸੇਜ

ਜਲੰਧਰ : ਮਾਨਚੈਸਟਰ ਯੂਨਾਈਟਿਡ ਦੇ ਸਟਾਰ ਫੁੱਟਬਾਲਰ ਮਾਰੋਇਨ ਫੇਲੇਨੀ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਫਸਦਾ ਨਜ਼ਰ ਆ ਰਿਹਾ ਹੈ। ਦਰਅਸਲ ਫੇਲੇਨੀ ਨੇ ਲਵ ਆਈਸਲੈਂਡ ਨਾਮੀ ਰਿਐਲਿਟੀ ਸ਼ੋਅ ਦੀ ਮੁਕਾਬਲੇਬਾਜ਼ ਰਹੀ ਇੰਸਟਾਗ੍ਰਾਮ ਮਾਡਲ ਟੀਨਾ ਨੂੰ ਅਸ਼ਲੀਲ ਮੈਸੇਜ ਭੇਜ ਦਿੱਤੇ ਸਨ। ਇਹ ਮੈਸੇਜ ਜਦੋਂ ਟੀਮਾ ਦੇ ਬੋਆਏਫ੍ਰੈਂਡ ਮੈਥਿਊ ਮਾਵਿਨੀ ਨੇ ਦੇਖੇ ਤਾਂ ਉਸ ਨੇ ਸੋਸ਼ਲ ਮੀਡੀਆ 'ਤੇ ਫੇਲੇਨੀ ਵਲੋਂ ਭੇਜੇ ਗਏ ਮੈਸੇਜ ਸਰਬਜਨਕ ਕਰ ਦਿੱਤੇ।

ਇਸ ਦੇ ਨਾਲ ਹੀ ਉਸ ਨੇ ਇਹ ਮੈਸੇਜ ਵੀ ਲਿਖਿਆ-ਫੇਲੇਨੀ ਮੇਰੀ ਗਰਲਫ੍ਰੈਂਡ ਦੇ ਡੀ. ਐੱਮ. (ਡਾਇਰੈਕਟ ਮੈਸੇਜ) ਤੋਂ ਦੂਰ ਰਹੋ।

ਜ਼ਿਕਰਯੋਗ ਹੈ ਕਿ ਫੇਲੇਨੀ ਲੜਕੀਆਂ ਨਾਲ ਵਿਵਾਦ ਕਾਰਨ ਅਕਸਰ ਚਰਚਾ ਵਿਚ ਰਹਿੰਦਾ ਹੈ। 30 ਦੇ ਫੇਲੇਨੀ ਇਸ ਤੋਂ ਪਹਿਲਾਂ ਪਲੇਅਬੋਆਏ ਮਾਡਲ ਵਿਕਟੋਰੀਆ ਬੋਨਯਾ ਨੂੰ ਡੇਟ ਕਰ ਰਿਹਾ ਸੀ। ਵਿਕਟੋਰੀਆ ਤੋਂ ਪਹਿਲਾਂ ਮਿਸ ਬੈਲਜੀਅਮ ਲਾਰਾ ਬਿਨਟ, ਪੌਰਨ ਸਟਾਰ ਰੋਕਸੈਨ ਜੇਫਰ, ਐਸ਼ੇ ਕੋਲ ਨਾਲ ਵੀ ਉਸ ਨੇ ਪਿਆਰ ਦੀਆਂ ਪੀਘਾਂ ਵਧਾਈਆਂ। ਬੈਲਜੀਅਮ ਦੇ ਇਸ ਸਟਾਰ ਪਲੇਅਰ ਨੇ ਫੀਫਾ ਵਿਸ਼ਵ ਕੱਪ ਦੌਰਾਨ ਵੀ ਆਪਣੇ ਸਟਾਈਲ ਤੇ ਗੋਲ ਦੇ ਕਾਰਨ ਪ੍ਰਸ਼ੰਸਕਾਂ ਤੋਂ ਪਿਆਰ ਹਾਸਲ ਕੀਤਾ ਸੀ ਪਰ ਹੁਣ ਜਦੋਂ ਟੀਨਾ ਦੇ ਬੋਆਏਫ੍ਰੈਂਡ ਨੇ ਉਸਦੀ ਕਲਾਸ ਲਾ ਦਿੱਤੀ ਹੈ ਤਾਂ ਫੇਲੇਨੀ ਮੀਡੀਆ ਤੋਂ ਵੀ ਮੂੰਹ ਛਿਪਾਉਂਦਾ ਘੁੰਮ ਰਿਹਾ ਹੈ।

Most Read

  • Week

  • Month

  • All