ਜੋਕੋਵਿਚ ਨੇ ਤੀਜਾ US Open ਖਿਤਾਬ ਜਿੱਤਿਆ, ਸਮਪ੍ਰਾਸ ਦੀ ਕੀਤੀ ਬਰਾਬਰੀ

ਨਿਊਯਾਰਕ : ਲਈ। 8ਵੀਂ ਵਾਰ ਅਮਰੀਕੀ ਓਪਨ ਫਾਈਨਲ ਖੇਡਣ ਵਾਲੇ ਜੋਕੋਵਿਚ ਨੇ 6-3, 7-6, 6-3 ਨਾਲ ਜਿੱਤ ਦਰਜ ਕੀਤੀ। ਉਹ 2011 ਅਤੇ 2015 ਵਿਚ ਵੀ ਖਿਤਾਬ ਜਿੱਤ ਚੁੱਕਾ ਹੈ ਅਤੇ ਗ੍ਰੈਂਡਸਲੈਮ ਖਿਤਾਬ ਦੇ ਮਾਮਲੇ ਵਿਚ ਰਾਫੇਲ ਨਡਾਲ ਤੋਂ 3 ਅਤੇ ਰੋਜਰ ਫੈਡਰਰ ਤੋਂ 6 ਖਿਤਾਬ ਪਿੱਛੇ ਹੈ। ਸਰਬੀਆ ਦਾ ਇਹ ਖਿਡਾਰੀ ਪਿਛਲੇ ਸਾਲ ਕੋਹਣੀ ਦੀ ਸੱਟ ਕਾਰਨ ਨਹੀਂ ਖੇਡ ਸਕਿਆ ਸੀ। ਦੁਨੀਆ ਦਾ ਸਾਬਕਾ ਨੰਬਰ ਇਕ ਖਿਡਾਰੀ ਡੇਲ ਪੋਤਰੋ 9 ਸਾਲ ਪਹਿਲਾਂ

ਅਮਰੀਕੀ ਓਪਨ ਜਿੱਤਣ ਤੋਂ ਬਾਅਦ ਦੂਜੀ ਹੀ ਵਾਰ ਗ੍ਰੈਂਡਸਲੈਮ ਦੇ ਫਾਈਨਲ ਵਿਚ ਪਹੁੰਚਿਆ ਸੀ।

ਅਰਜਨਟੀਨਾ ਦੇ ਇਸ ਖਿਡਾਰੀ 'ਤੇ ਜੋਕੋਵਿਚ ਦੀ ਇਹ 15ਵੀਂ ਅਤੇ ਗ੍ਰੈਂਡਸਲੈਮ ਵਿਚ ਪੰਜਵੀਂ ਜਿੱਤ ਸੀ। ਜੋਕੋਵਿਚ ਦੀ ਇਸ ਜਿੱਤ ਤੋਂ ਬਾਅਦ ਪਿਛਲੇ 55 ਵਿਚੋਂ 50 ਗ੍ਰੈਂਡਸਲੈਮ 'ਬਿਗ ਫੋਰ' ਅਰਥਾਤ ਫੈਡਰਰ, ਨਡਾਲ, ਜੋਕੋਵਿਚ ਜਾਂ ਐਂਡੀ ਮਰੇ ਨੇ ਜਿੱਤੇ ਹਨ। ਮੀਂਹ ਕਾਰਨ ਆਰਥਰ ਏਸ਼ੇ ਸਟੇਡੀਅਮ ਦੀ ਛੱਤ ਬੰਦ ਕਰ ਦਿੱਤੀ ਗਈ ਸੀ। ਜੋਕੋਵਿਚ ਨੇ ਪਹਿਲੇ ਹੀ ਸੈੱਟ ਵਿਚ 5-3 ਦੀ ਬੜ੍ਹਤ ਬਣਾ ਲਈ। ਉਸ ਨੇ 22 ਸ਼ਾਟ ਦੀ ਰੈਲੀ ਤੋਂ ਬਾਅਦ ਪਹਿਲਾ ਸੈੱਟ ਆਪਣੀ ਝੋਲੀ ਵਿਚ ਪਾਇਆ। ਡੇਲ ਪੋਤਰੋ ਨੇ ਦੂਜੇ ਸੈੱਟ ਵਿਚ ਵਾਪਸੀ ਕਰਨ ਦੀ ਕੋਸ਼ਿਸ ਕੀਤੀ ਪਰ ਅਸਫਲ ਰਿਹਾ। ਤੀਜੇ ਸੈੱਟ ਵਿਚ ਡੇਲ ਪੋਤਰੋ ਕਾਫੀ ਥੱਕਿਆ ਦਿਸਿਆ ਅਤੇ ਇਸ ਦਾ ਫਾਇਦਾ ਚੁੱਤਦੇ ਜੋਕੋਵਿਚ ਨੇ ਆਖਰੀ ਸੈੱਟ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ।

Most Read

  • Week

  • Month

  • All