WWE ਦੇ ਇਸ ਦਿੱਗਜ ਨੇ ਰਿਟਾਅਰਮੈਂਟ 'ਤੇ ਦਿੱਤਾ ਇਹ ਬਿਆਨ

 46 ਸਾਲਾਂ ਬਿਗ ਸ਼ੋਅ ਡਬਲਿਊੂ.ਡਬਲਿਊੂ.ਈ. ਦੇ ਲੀਜੈਂਡ ਹਨ। ਆਪਣੇ ਕਰੀਅਰ ਤੋਂ ਲੈ ਕੇ ਹੁਣ ਤਕ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਉਹ ਰਿੰਗ 'ਚ ਨਹੀਂ ਹਨ ਪਰ ਉਹ ਜਦੋਂ ਵੀ ਆਏ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਿਆ।


ਹਾਲ ਹੀ ਉਸ ਦੀ ਰਿਟਾਅਰਮੈਂਟ ਨੂੰ ਲੈ ਕੇ ਕਾਫੀ ਅਫਵਾਹਾਂ ਫੈਲ ਰਹੀਆਂ ਸਨ। ਉਸ ਦੇ ਪੁਰਾਣੇ ਅਤੇ ਨਵੇਂ ਇੰਟਰਵਿਊ ਤੋਂ ਲੋਕਾਂ ਨੂੰ ਯਕੀਨ ਹੋ ਗਿਆ ਸੀ ਕਿ ਹੁਣ ਜਲਦੀ ਹੀ ਬਿਗ ਸ਼ੋਅ ਰਿਟਾਅਰਮੈਂਟ ਲੈ ਲੈਣਗੇ। ਪਰ ਇਨ੍ਹਾਂ ਅਫਵਾਹਾਂ 'ਤੇ ਬਿਗ ਸ਼ੋਅ ਨੇ ਸੋਸ਼ਲ ਮੀਡੀਆ 'ਤੇ ਆ ਕੇ ਰੋਕ ਲਗਾ ਦਿੱਤੀ।
ਬ੍ਰਾਨ ਸਟ੍ਰੌਮੈਨ ਦੇ ਨਾਲ ਪਿੱਛਲੇ ਸਾਲ ਬਿਗ ਸ਼ੋਅ ਦੇ ਕਈ ਮੈਚ ਹੋਏ ਸਨ। ਪਹਿਲਾਂ ਉਸ ਦੇ ਲਈ ਪਲੀਜ਼ ਰਿਟਾਅਰ ਦੇ ਨਾਅਰੇ ਲਗਾਏ ਜਾਂਦੇ ਸੀ, ਪਰ ਜਦੋਂ ਆਖਰੀ ਫਾਈਟ ਕਰਨ ਲਈ ਆਏ ਤਾਂ 'ਦਿਸ ਇਜ਼ ਆਸਮ' ਦੇ ਨਾਅਰੇ ਲਗਾਏ ਜਾਣ ਲਗੇ ਸਨ। 2017 ਦੇ ਆਖਰ ਤੋਂ ਬਿਗ ਸ਼ੋਅ ਰਿੰਗ ਤੋਂ ਬਾਹਰ ਹਨ। ਉਹ ਜਲਦੀ ਹੀ ਵਾਪਸੀ ਕਰ ਸਕਦੇ ਹਨ। ਇਹ ਗਲ ਖੁਦ ਬਿਗ ਸ਼ੋਅ ਵੀ ਕਹਿ ਚੁਕੇ ਹਨ।

 

ਸੂਤਰਾਂ ਮੁਤਾਬਕ ਪਿਛਲੇ ਸਮੇਂ 'ਚ ਜੋ ਵੀ ਬਿਗ ਸ਼ੋਅ ਨੇ ਬਿਆਨ ਦਿੱਤੇ ਹਨ ਉਸ ਨੂੰ ਤੋੜ-ਮਰੋੜ ਕੇ ਦਿਖਾਏ ਗਏ ਹਨ। ਸੱਚ ਇਹ ਹੈ ਕਿ ਜਿਵੇਂ ਹੀ ਇੰਟਰਵਿਊ ਆਊਟ ਹੋਇਆ ਉਸੀ ਸਮੇਂ ਬਿਗ ਸ਼ੋਅ ਨੇ ਨਵੀਂ ਡੀਲ ਸਾਈਨ ਕਰ ਲਈ ਸੀ। ਬਿਗ ਸ਼ੋਅ ਨੇ ਆਨ ਰਿਕਾਰਡ ਇਹ ਗਲ ਲਿਖੀ ਹੈ ਕਿ ਅਜੇ ਕੰਪਨੀ 'ਚ ਉਸ ਦਾ ਕੰਮ ਖਤਮ ਨਹੀਂ ਹੋਇਆ। ਬਿਗ ਸ਼ੋਅ ਅਜੇ ਵੀ ਰੈਸਲਮੇਨੀਆ 'ਚ ਆ ਸਕਦੇ ਹਨ। ਹਾਲਾਂਕਿ ਕਦੋਂ ਆਉਣਗੇ ਇਸ ਗਲ ਦੀ ਜਾਣਕਾਰੀ ਨਹੀਂ ਹੈ। ਸੂਤਰਾਂ ਮੁਤਾਬਕ ਆਂਦਰੇ ਦਿ ਜੁਆਈਂਟ ਬੈਟਲ ਰਾਇਲ ਮੈਚ 'ਚ ਉਹ ਆ ਸਕਦੇ ਹਨ।

Most Read

  • Week

  • Month

  • All