ਪੁਰਸ਼ ਟ੍ਰੈਪ ਨਿਸ਼ਾਨੇਬਾਜ਼ਾਂ ਦਾ ਵਿਸ਼ਵ ਕੱਪ 'ਚ ਨਿਰਾਸ਼ਾਜਨਕ ਦਿਨ

ਭਾਰਤੀ ਪੁਰਸ਼ ਟਰੈਪ ਟੀਮ ਦਾ ਬੁੱਧਵਾਰ ਨੂੰ ਮੈਕਸਿਕੋ ਦੇ ਗੁਆਦਾਲਾਜਾਰਾ ਵਿੱਚ ਚੱਲ ਰਹੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ, ਕਿਉਂਕਿ ਬੁੱਧਵਾਰ ਨੂੰ ਇਕ ਵੀ ਤਗਮਾ ਭਾਰਤੀ ਖਿਡਾਰੀਆਂ ਨੇ ਆਪਣੇ ਨਾਂ ਨਹੀਂ ਕੀਤਾ। ਪਰ ਇਸਦੇ ਬਾਵਜੂਦ ਵੀ ਭਾਰਤ ਤਿੰਨ ਸੋਨੇ ਅਤੇ ਚਾਰ ਕਾਂਸੀ ਤਗਮੇ ਲੈ ਕੇ ਹੁਣੇ ਵੀ ਚੋਟੀ ਉੱਤੇ ਬਰਕਰਾਰ ਹੈ .

ਪੁਰਸ਼ ਟਰੈਪ ਮੁਕਾਬਲੇ ਵਿੱਚ ਜ਼ੋਰਾਵਰ ਸਿੰਘ ਸੰਧੂ ਭਾਰਤੀਆਂ ਵਿੱਚ ਸਰਵਸ਼੍ਰੇਸ਼ਠ ਰਹੇ ਜਿਨ੍ਹਾਂ ਨੇ ਕੁਆਲੀਫਾਇੰਗ ਵਿੱਚ 125 ਵਿੱਚੋਂ 114 ਅੰਕ ਬਣਾਏ ਜਿਸਦੇ ਨਾਲ ਉਹ 32ਵੇਂ ਸਥਾਨ ਉੱਤੇ ਰਹੇ। ਕੇਨਾਨ ਚੇਨਾਈ 107 ਅੰਕ ਦੇ ਸਕੋਰ ਨਾਲ 44ਵੇਂ ਸਥਾਨ ਉੱਤੇ ਰਹੇ ਜਦੋਂ ਕਿ ਮਾਨਵਜੀਤ ਸਿੰਘ ਸੰਧੂ ਆਪਣਾ ਕੁਆਲੀਫਾਇੰਗ ਦੌਰ ਪੂਰਾ ਨਹੀਂ ਕਰ ਸਕੇ।

ਲਕਸਮਬਰਗ ਦੇ ਲਿੰਡਨ ਸੋਸਾ ਨੇ ਇਸ ਮੁਕਾਬਲੇ ਦਾ ਸੋਨ ਤਗਮਾ ਆਪਣੇ ਨਾਂ ਕੀਤਾ, ਇਸ ਤਰ੍ਹਾਂ ਉਨ੍ਹਾਂ ਨੇ ਟੂਰਨਾਮੈਂਟ ਦੇ ਚੌਥੇ ਦਿਨ ਆਪਣੇ ਛੋਟੇ ਜਿਹੇ ਦੇਸ਼ ਨੂੰ ਪਹਿਲਾ ਵਿਸ਼ਵ ਕੱਪ ਤਗਮਾ ਦਿਵਾਇਆ। ਭਾਰਤ ਦੀਆਂ ਦੋ ਟੀਮਾਂ ਬੁੱਧਵਾਰ ਨੂੰ ਮਿਕਸਡ ਟੀਮ ਟਰੈਪ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚੀਆਂ। ਮਾਨਵਜੀਤ ਸਿੰਘ ਸੰਧੂ ਅਤੇ ਸ਼੍ਰਏਸੀ ਸਿੰਘ ਭਾਰਤ ਦੀ ਪਹਿਲੀ ਟੀਮ ਵਿੱਚ ਹਨ ਜਦੋਂਕਿ ਕੇਨਾਨ ਚੇਨਾਈ ਅਤੇ ਸੀਮਾ ਤੋਮਰ ਦੂਜੀ ਟੀਮ 'ਚ ਹਨ। ਫਾਈਨਲ ਵੀਰਵਾਰ ਨੂੰ ਹੋਵੇਗਾ।

Most Read

  • Week

  • Month

  • All