ਧੋਨੀ ਕਾਰਨ ਬਾਕੀ ਬੱਲੇਬਾਜ਼ਾਂ 'ਤੇ ਹੁੰਦਾ ਹੈ ਦਬਾਅ: ਗੌਤਮ ਗੰਭੀਰ

ਨਵੀਂ ਦਿੱਲੀ— ਹਾਲ ਹੀ 'ਚ ਇੰਗਲੈਂਡ 'ਚ ਖੇਡੀ ਗਈ ਵਨ ਡੇ ਸੀਰੀਜ਼ 'ਚ ਆਪਣੀ ਹੌਲੀ ਬੱਲੇਬਾਜ਼ੀ ਦੇ ਚੱਲਦੇ ਆਲੋਚਕਾਂ ਦੇ ਨਿਸ਼ਾਨੇ 'ਤੇ ਆਏ ਸਾਬਕਾ ਕਪਤਾਨ ਐੱਮ.ਐੱਸ.ਧੋਨੀ 'ਤੇ ਹੁਣ ਗੌਤਮ ਗੰਭੀਰ ਨੇ ਜ਼ੋਰਦਾਰ ਹਮਲਾ ਕੀਤਾ ਹੈ। ਗੰਭੀਰ ਨੇ ਟੀਮ ਇੰਡੀਆ 'ਚ ਧੋਨੀ ਦੀ ਮੌਜੂਦਗੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਧੋਨੀ ਦੀ ਵਜ੍ਹਾ ਨਾਲ ਟੀਮ ਦੇ ਬਾਕੀ ਬੱਲੇਬਾਜ਼ਾਂ 'ਤੇ ਦਬਾਅ ਬਣ ਰਿਹਾ ਹੈ।


ਕ੍ਰਿਕਟ ਵੈੱਲਸਾਈਟ ਕ੍ਰਿਕਬਜ ਅਨੁਸਾਰ ਗੰਭੀਰ ਦਾ ਕਹਿਣਾ ਹੈ,'ਧੋਨੀ ਨੇ ਆਪਣੀ ਪਿਛਲੀਆਂ ਦੋ ਪਾਰੀਆਂ 'ਚ ਕਈ ਡਾਟ ਗੇਂਦਾਂ ਖੇਡੀਆ ਹਨ। ਇਨ੍ਹਾਂ ਦਿਨਾਂ 'ਚ ਉਹ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਹੇ ਹਨ ਉਸ ਨਾਲ ਟੀਮ ਦੇ ਬਾਕੀ ਬੱਲੇਬਾਜ਼ਾਂ 'ਤੇ ਬਹੁਤ ਦਬਾਅ ਬਣ ਜਾਂਦਾ ਹੈ। ਧੋਨੀ ਨੂੰ ਆਪਣੀ ਬੱਲੇਬਾਜ਼ੀ ਦਾ ਇਹ ਤਰੀਕਾ ਬਦਲਣ ਦੀ ਜ਼ਰੂਰਤ ਹੈ।
ਲੰਮੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਗੰਭੀਰ ਦਾ ਕਹਿਣਾ ਹੈ,' ਮੈਂ ਇਸ ਤੋਂ ਪਹਿਲਾਂ ਧੋਨੀ ਨੂੰ ਇੰਨੀਆਂ ਡਾਟ ਗੇਂਦਾਂ ਖੇਡਦੇ ਨਹੀਂ ਦੇਖਿਆ। ਪਹਿਲਾਂ ਉਹ ਕ੍ਰੀਜ 'ਤੇ ਸਮਾਂ ਜ਼ਰੂਰ ਲੈਂਦੇ ਸਨ ਪਰ ਆਖਰੀ 10 ਓਵਰਾਂ 'ਚ ਤੇਜ਼ ਬੱਲੇਬਾਜ਼ੀ ਕਰਕੇ ਉਸਦੀ ਭਰਪਾਈ ਕਰ ਦਿੰਦੇ ਸਨ ਪਰ ਹੁਣ ਅਜਿਹਾ ਨਹੀਂ ਹੋ ਰਿਹਾ। ਧੋਨੀ ਲਈ ਗੰਭੀਰ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੌਰਵ ਗਾਂਗੁਲੀ ਅਤੇ ਸੁਨੀਲ ਗਵਾਸਕਰ ਵਰਗੇ ਦਿੱਗਜ ਖਿਡਾਰੀ ਵੀ ਧੋਨੀ ਨੂੰ ਉਨ੍ਹਾਂ ਦੀ ਹੌਲੀ ਬੱਲੇਬਾਜ਼ੀ ਲਈ ਨਿਸ਼ਾਨਾ ਬਣਾ ਚੁਕੇ ਹਨ।

Most Read

  • Week

  • Month

  • All