IPL 2018: ਪੰਜਾਬ ਹੋਈ ਬਾਹਰ, ਚੇਨਈ ਨੇ 5 ਵਿਕਟਾਂ ਨਾਲ ਜਿੱਤਿਆ ਮੈਚ

ਆਈ.ਪੀ.ਐੱਲ. ਸੀਜ਼ਨ 11 ਦਾ 56ਵਾਂ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮਹਾਰਾਸ਼ਟਰ ਦੇ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਗਿਆ। ਦੱਸ ਦਈਏ ਕਿ ਚੇਨਈ ਨੇ ਟਾਸ ਜਿੱਤ ਕੇ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਚੇਨਈ ਨੂੰ 154 ਦੌਡ਼ਾਂ ਦਾ ਟੀਚਾ ਦਿੱਤਾ ਸੀ।

ਜਵਾਬ 'ਚ ਟੀਚੇ ਦਾ ਪਿਛਾ ਕਰ ਰਹੀ ਚੇਨਈ ਨੇ ਪੰਜਾਬ ਨੂੰ ਪੰਜ ਵਿਕਟਾਂ ਨਾਲ ਹਰਾਇਆ।

ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਚੇਨਈ ਟੀਮ ਦੇ ਸਭ ਤੋਂ ਸਭਲ ਬੱਲੇਬਾਜ਼ ਅੰਬਾਤੀ ਰਾਇਡੂ ਇਸ ਵਾਰ ਸਿਰਫ 1 ਦੌਡ਼ ਬਣਾ ਕੇ ਮੋਹਿਤ ਸ਼ਰਮਾ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਅਗਲਾ ਝਟਕਾ ਫਾਫ ਡੁਪਲੇਸੀ ਦੇ ਰੂਪ 'ਚ ਲੱਗਾ। ਡੁਪਲੇਸੀ 14 ਦੌਡ਼ਾਂ ਬਣਾ ਕੇ ਅੰਕਿਤ ਰਾਜਪੂਤ ਦਾ ਸ਼ਿਕਾਰ ਬਣੇ। ਇਸ ਤੋਂ ਅਗਲੀ ਹੀ ਗੇਂਦ 'ਤੇ ਅੰਕਿਤ ਰਾਜਪੂਚ ਨੇ ਸੈਮ ਬਿਲਿੰਗ ਨੂੰ ਕਲੀਨ ਬੋਲਡ ਕਰ ਕੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਇਸ ਤੋਂ ਬਾਅਦ ਪੰਜਾਬ ਦੇ ਕਪਤਾਨ ਅਸ਼ਵਿਨ ਨੇ 19 ਦੌਡ਼ਾਂ ਬਣਾ ਕੇ ਖੇਡ ਰਹੇ ਹਰਭਜਨ ਸਿੰਘ ਨੂੰ ਬੋਲਡ ਕਰ ਕੇ ਪਵੇਲੀਅਨ ਭੇਜਿਆ। ਇਸ ਦੌਰਾਨ ਦੀਪਕ ਚਾਹਰ ਨੇ ਤੇਜ਼ ਬੱਲੇਬਾਜ਼ੀ ਕਰ ਕੇ ਟੀਮ ਦਾ ਸਕੋਰ 114 ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ ਪੰਜਵੀਂ ਕਾਮਯਾਬੀ ਅਸ਼ਵਿਨ ਨੇ ਚਾਹਰ ਦੇ ਰੂਪ 'ਚ ਦਿਵਾਈ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਬੇਹਦ ਖਰਾਬ ਰਹੀ ਸੀ। 16 ਦੌਡ਼ਾਂ ਦੇ ਅੰਦਰ ਪੰਜਾਬ ਦੇ 3 ਬੱਲੇਬਾਜ਼ ਕ੍ਰਿਸ ਗੇਲ, ਐਰੋਨ ਫਿੰਚ, ਅਤੇ ਲੋਕੇਸ਼ ਰਾਹੁਲ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਮਨੋਜ ਤਿਵਾਰੀ ਅਤੇ ਡੇਵਿਡ ਮਿਲਰ ਨੇ ਟੀਮ ਨੂੰ ਸੰਭਾਲਣ ਦਾ ਕੰਮ ਕੀਤਾ ਅਤੇ ਟੀਮ ਦੇ ਸਕੋਰ ਨੂੰ 76 ਤੱਕ ਲੈ ਗਏ। ਇਸ ਦੌਰਾਨ ਮਨੋਜ ਤਿਵਾਰੀ ਰਵਿੰਦਰ ਜਡੇਜਾ ਦੀ ਇਕ ਗੇਂਦ 'ਤੇ ਧੋਨੀ ਹਥੋਂ ਕੈਚ ਹੋ ਗਏ ਅਤੇ 35 ਦੌਡ਼ਾਂ ਦੀ ਪਾਰੀ ਖੇਡ ਕੇ ਆਊਟ ਹੋ ਗਏ। ਇਸ ਤੋਂ ਬਾਅਦ ਹੀ ਮਿਲਰ ਵੀ ਬਰਾਵੋ ਹਥੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਮਿਲਰ ਨੇ 22 ਗੇਂਦਾਂ 24 ਦੌਡ਼ਾਂ ਦੀ ਪਾਰੀ ਖੇਡੀ ਅਤੇ ਉਸ ਦੀ ਪਾਰੀ 'ਚ ਇਕ ਚੌਕਾ ਅਤੇ ਇਕ ਛੱਕਾ ਸ਼ਾਮਲ ਸੀ। ਪੂਰੇ ਟੂਰਨਾਮੈ੍ਂਟ 'ਚ ਫਲਾਪ ਸਾਬਤ ਹੋਏ ਅਕਸ਼ਰ ਪਟੇਲ ਇਸ ਮੈਚ 'ਚ ਵੀ ਫਲਾਪ ਰਹੇ ਅਤੇ 14 ਦੌਡ਼ਾਂ ਬਣਾ ਕੇ ਸ਼ਾਰਦੁਲ ਠਾਕੁਰ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਆਏ ਕਪਤਾਨ ਅਸ਼ਵਿਨ ਅਤੇ ਐਂਡਰਿਊ ਟਾਇ ਆਪਣਾ ਖਾਤਾ ਵੀ ਨਾ ਖੋਲ ਸਕੇ ਲੁੰਗੀ ਨਾਗਿਡੀ ਦਾ ਸ਼ਿਕਾਰ ਬਣ ਗਏ। ਦੂਜੇ ਪਾਸੇ ਕਰੁਣ ਨਾਇਰ ਨੇ ਸ਼ਾਨਦਾਰ ਬੱਲੇਬਾਜ਼ੀ ਜਾਰੀ ਰੱਖੀ ਅਤੇ 25 ਗੇਂਦਾਂ 'ਚ 3 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 54 ਦੌਡ਼ਾਂ ਦੀ ਪਾਰੀ ਖੇਡੀ। ਪਰ ਇਸ ਤੋਂ ਅਗਲੀ ਹੀ ਗੇਂਦੇ 'ਤੇ ਬ੍ਰਾਵੋ ਨੇ ਦੀਪਕ ਚਾਹਰ ਹਥੋਂ ਕੈਚ ਕਰਵਾ ਕੇ ਆਊਟ ਕਰ ਦਿੱਤਾ।

Most Read

  • Week

  • Month

  • All