ਸਵਿਤੋਲਿਨਾ ਨੇ ਹਾਲੇਪ ਨੂੰ ਹਰਾ ਕੇ ਇਟੈਲੀਅਨ ਓਪਨ ਖਿਤਾਬ 'ਤੇ ਕੀਤਾ ਕਬਜਾ

ਯੁਕ੍ਰੇਨ ਦੀ ਖਿਡਾਰਨ ਐਲੀਨਾ ਸਵਿਤੋਲਿਨਾ ਨੇ ਇਟੈਲੀਅਨ ਓਪਨ ਦੇ ਫਾਈਨਲ 'ਚ ਅੱਜ ਪਹਿਲੇ ਸਥਾਨ ਦੀ ਖਿਡਾਰਨ ਹਾਲੇਪ ਨੂੰ ਸਿੱਧੇ ਸੈਟਾਂ 'ਚ ਹਰਾ ਕੇ ਖਿਤਾਬ 'ਤੇ ਕਬਜਾ ਕਰ ਲਿਆ ਹੈ। ਟੂਰਨਾਮੈਂਟ 'ਚ ਚੌਥੇ ਸਥਾਨ ਦੀ ਸਾਬਕਾ ਚੈਂਪੀਅਨ ਸਵਿਤੋਲਿਨਾ ਨੇ ਰੋਮਾਨੀਆ ਦੀ ਖਿਡਾਰਨ ਨੂੰ ਇਕ ਤਰਫਾ ਮੁਕਾਬਲੇ 'ਚ 6-0,

6-4 ਨਾਲ ਹਰਾਇਆ। ਪਿਛਲੇ ਸਾਲ ਵੀ ਸਵਿਤੋਲਿਨਾ ਨੇ ਹਾਲੇਪ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਸਾਲ ਸਵਿਤੋਲਿਨਾ ਨੇ ਤੀਜੇ ਖਿਤਾਬ ਦਾ ਬਚਾਅ ਕੀਤਾ ਹੈ। ਇਸ ਤੋਂ ਪਹਿਲਾਂ ਉਹ ਬਾਕੂ ਅਤੇ ਦੁਬਈ 'ਚ ਵੀ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ।

Most Read

  • Week

  • Month

  • All