Colors: Green Color

ਨਵੀਂ ਦਿੱਲੀ : ਬੱਲੇਬਾਜ਼ੀ 'ਚ ਦੁਨੀਆ ਦਾ ਲਗਭਗ ਹਰ ਰਿਕਾਰਡ ਆਪਣੇ ਨਾਂ ਕਰਨ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਕ੍ਰਿਕਟ ਦੇ ਮੈਦਾਨ 'ਤੇ ਹੋਲੀ-ਹੋਲੀ ਆਪਣੇ ਪੈਰ ਪਸਾਰ ਰਹੇ ਹਨ। ਅਜਿਹਾ ਹੀ ਕੁਝ ਮੁੰਬਈ ਅਤੇ ਅਸਮ ਵਿਚਾਲੇ ਮੌਜੂਦਾ ਮੁਕਾਬਲਾ ਸੂਰਤ ਵਿਚ ਦੇਖਣ ਨੂੰ ਮਿਲਿਆ। ਅਸਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।

ਬੈਂਗਲੁਰੂ : ਜਬਰਦਸਤ ਫਾਰਮ ਵਿਚ ਚਲ ਰਹੇ ਭਾਰਤੀ ਓਪਨਰ ਪ੍ਰਿਥਵੀ ਸ਼ਾਹ (61) ਅਤੇ ਕਪਤਾਨ ਸ਼੍ਰੇਅਸ ਅਈਅਰ ਦੇ ਸ਼ਾਨਦਾਰ ਅਰਧ ਸੈਂਕੜਿਆ ਦੀ ਬਦੌਲਤ ਮੁੰਬਈ ਨੇ ਹੈਦਰਾਬਾਦ ਨੂੰ ਮੀਂਹ ਪ੍ਰਭਾਵਿਤ ਮੁਕਾਬਲੇ ਵਿਚ ਵੀ. ਜੇ. ਡੀ. ਪ੍ਰਣਾਲੀ ਦੇ ਤਹਿਤ ਬੁੱਧਵਾਰ ਨੂੰ 60 ਦੌੜਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਮੁੰਬਈ ਦੀ ਟੀਮ 6 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ਦੇ ਫਾਈਨਲ ਵਿਚ ਪਹੁੰਚੀ ਹੈ।

ਨਵੀਂ ਦਿੱਲੀ—ਉਝ ਤਾਂ ਦੁਨੀਆ ਭਰ 'ਚ ਕ੍ਰਿਕਟ ਨੂੰ ਚਲਾਉਣ ਦਾ ਅਧਿਕਾਰ ਆਈ.ਸੀ.ਸੀ. ਦੇ ਕੋਲ ਹੈ ਜਿਸਦੇ ਤਹਿਤ ਉਹ ਕ੍ਰਿਕਟ ਦੇ ਨਿਯਮਾਂ ਦਾ ਅਨੁਪਾਲਨ ਕਰਵਾਉਂਦੀ ਹੈ। ਪਰ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ ਨੇ ਕਈ ਵਾਰ ਆਪਣੇ ਪੈਸੇ ਦੀ ਦਮ 'ਤੇ ਆਈ.ਸੀ.ਸੀ.ਨੂੰ ਸਿਰ ਝੁਕਾਉਣ 'ਤੇ ਮਜ਼ਬੂਰ ਕੀਤਾ ਹੈ। 

ਜੌਹਰ ਬਾਹਰੂ— ਕਪਤਾਨ ਮਨਦੀਪ ਮੋਰ ਦੇ 42ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਮੰਗਲਵਾਰ ਇਥੇ ਜਾਪਾਨ ਨੂੰ 1-0 ਨਾਲ ਹਰਾ ਕੇ ਅੱਠਵੇਂ ਸੁਲਤਾਨ ਜੌਹਰ ਕੱਪ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। 

ਚੇਨਈ— ਸਟਾਰ ਰੇਡਰ ਤੇ ਕਪਤਾਨ ਪ੍ਰਦੀਪ ਨਰਵਾਲ ਦੇ 16 ਅੰਕਾਂ ਦੇ ਨਾਲ ਪਿਛਲੀ ਚੈਂਪੀਅਨ ਪਟਨਾ ਪਾਈਰੇਟਸ ਨੇ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਰੌਮਾਂਚਕ ਮੁਕਾਬਲੇ 'ਚ ਯੂ. ਪੀ. ਯੋਧਾ ਨੂੰ 43-41 ਨਾਲ ਹਰਾ ਦਿੱਤਾ। ਯੂ. ਪੀ. ਯੋਧਾ ਦੀ ਟੀਮ ਨੇ ਮੈਚ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ 2 ਮਿੰਟ ਅੰਦਰ 4-1 ਨਾਲ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਹਾਲਾਂਕਿ ਪਟਨਾ ਨੇ ਵਾਪਸੀ ਕਰ ਹਾਫ ਸਮੇਂ ਤਕ 21-20 ਦੀ ਬੜ੍ਹਤ ਬਣਾ ਲਈ।

ਬਿਊਨਸ ਆਇਰਸ : ਭਾਰਤੀ ਅੰਡਰ-18 ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਨੂੰ ਤੀਜੀਆਂ ਯੂਥ ਓਲੰਪਿਕ ਖੇਡਾਂ ਦੇ ਫਾਈਨਲ ਵਿਚ ਅਰਜਨਟੀਨਾ ਤੇ ਮਲੇਸ਼ੀਆ ਹੱਥੋਂ ਹਾਰ ਝੱਲਣ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਹੈ। ਯੂਥ ਓਲੰਪਿਕ ਵਿਚ ਹਾਕੀ ਦੀ ਫਾਈਵ ਏ ਸਾਈਡ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਹੱਥੋਂ 1-3 ਨਾਲ ਹਾਰ ਮਿਲੀ, ਜਦਕਿ ਪੁਰਸ਼ ਟੀਮ ਨੂੰ ਮਲੇਸ਼ੀਆ ਨੇ 4-2 ਨਾਲ ਹਰਾਇਆ। 

Most Read

  • Week

  • Month

  • All