Colors: Purple Color

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਨਹੀਂ ਹੋ ਸਕੀ ਅਤੇ ਹੁਣ ਇਹ ਮੀਟਿੰਗ ਅੱਜ ਮਤਲਬ ਕਿ 13 ਮਾਰਚ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ 'ਚ ਐਕਸਾਈਜ਼ ਨੀਤੀ 'ਤੇ ਮੋਹਰ ਲੱਗੇਗੀ, ਜਿਸ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪਿਛਲੀ ਮੀਟਿੰਗ 'ਚ ਇਸ ਦਾ ਪ੍ਰਸਤਾਵ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਿਜੀ ਸਕੂਲਾਂ ਦੀ ਮੋਟੀ ਕਮਾਈ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਮੁਤਾਬਕ ਸਾਰੇ ਨਿਜੀ ਸਕੂਲ ਸੰਚਾਲਕਾਂ ਨੂੰ ਬੋਰਡ ਦੀਆਂ ਕਿਤਾਬਾਂ ਪੜ੍ਹਾਉਣੀਆਂ ਜ਼ਰੂਰੀ ਹਨ। ਸਕੂਲ ਬੋਰਡ ਦੀਆਂ ਕਿਤਾਬਾਂ ਪੜ੍ਹਾ ਰਹੇ ਹਨ, ਇਸ ਦੇ ਸਬੂਤ ਦੇ ਤੌਰ 'ਤੇ ਬੋਰਡ ਸਕੂਲਾਂ ਤੋਂ ਕਿਤਾਬਾਂ ਦੇ ਬਿੱਲ ਮੰਗਾਉਂਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਮਈ ਨੂੰ ਚੰਡੀਗੜ੍ਹ ਆਉਣਗੇ। ਇਸ ਦੌਰਾਨ ਉਹ ਪੁਨਰਵਾਸ ਤਹਿਤ ਮਲੋਆ 'ਚ ਬਣੇ ਫਲੈਟਾਂ ਦੀਆਂ ਚਾਬੀਆਂ ਲੋਕਾਂ ਨੂੰ ਸੌਂਪਣਗੇ। ਇਸ ਸਬੰਧੀ ਹਾਊਸਿੰਗ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਲੋਆ 'ਚ ਉਨ੍ਹਾਂ ਨੇ ਕੰਮ ਪੂਰਾ ਕਰ ਲਿਆ ਹੈ ਅਤੇ ਹੁਣ ਪ੍ਰਧਾਨ ਮੰਤਰੀ ਯੋਗ ਲੋਕਾਂ ਨੂੰ ਫਲੈਟਾਂ ਦੀਆਂ ਚਾਬੀਆਂ ਦੇਣਗੇ।

ਮੋਗਾ ਸਥਿਤ ਇਸ ਆਲੀਸ਼ਾਨ ਕੋਠੀ 'ਚ ਹਰਬਲ ਦਵਾਈਆਂ ਬਣਾਉਣ ਦਾ ਕੰਮ ਚੱਲ ਰਿਹਾ ਸੀ, ਜਿਸ 'ਤੇ ਦੇਰ ਰਾਤ ਐੱਸ. ਟੀ. ਐੱਫ. ਮੋਗਾ ਅਤੇ ਬਠਿੰਡਾ ਦੇ ਡਰੱਗ ਵਿਭਾਗ ਨੇ ਜੁਆਇੰਟ ਰੇਡ ਕੀਤੀ। ਇਹ ਜੇ. ਪੀ. ਹਰਬਲ ਫਾਰਮੇਸੀ ਦੇ ਮਾਲਕ ਦੀ ਕੋਠੀ ਹੈ। ਐੱਸ. ਟੀ. ਐੱਫ. ਨੂੰ ਸ਼ਿਕਾਇਤ ਮਿਲੀ ਸੀ ਕਿ ਇੱਥੇ ਹਰਬਲ ਦਵਾਈਆਂ ਦੀ ਆੜ 'ਚ ਨਸ਼ੀਲਾ ਪਦਾਰਥ ਵੇਚਿਆ ਜਾਂਦਾ ਹੈ। ਐੱਸ. ਟੀ.

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਟੁੱਟਣ ਦਾ ਖਤਰਾ ਫਿਲਹਾਲ ਟਲ ਗਿਆ ਹੈ, ਕਿਉਂਕਿ ਪਾਰਟੀ ਦੇ 10 ਵਿਧਾਇਕ ਦਿੱਲੀ 'ਚ ਪ੍ਰਦੇਸ਼ ਪਾਰਟੀ ਪ੍ਰਧਾਨ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਸੱਦੀ ਬੈਠਕ 'ਚ ਅੱਜ ਸ਼ਾਮਲ ਹੋ ਗਏ।

ਪਟਿਆਲਾ ਦੇ ਸਨੌਰ ਹਲਕੇ 'ਚ ਸਥਿਤ ਲੱਕੜ ਮੰਡੀ 'ਚ ਸੋਮਵਾਰ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਦੌਰਾਨ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ 'ਚ 2 ਬੱਚੇ ਅਤੇ ਇਕ ਆਦਮੀ ਸ਼ਾਮਲ ਹੈ। ਇਸ ਹਾਦਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ।

Most Read

  • Week

  • Month

  • All