ਕਰਨਾਟਕ ਸੀ. ਐੱਮ. ਨੇ ਮੋਦੀ ਤੇ ਭਾਜਪਾ ਨੂੰ ਭੇਜਿਆ 100 ਕਰੋੜ ਦਾ ਮਾਣਹਾਨੀ ਨੋਟਿਸ

ਕਰਨਾਟਕ ਦੀ ਰਾਜਨੀਤੀ ਦਿਨ-ਬ-ਦਿਨ ਨਵਾਂ ਮੋੜ ਲੈਂਦੀ ਜਾ ਰਹੀ ਹੈ। ਅਗਲੇ ਹਫਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਭਾਜਪਾ ਵਿਰੁੱਧ ਅਪਰਾਧਿਕ ਅਤੇ ਸਿਵਲ ਮਾਣਹਾਨੀ ਕਰਨ ਦੇ ਦੋਸ਼ ਵਿਚ 100 ਕਰੋੜ ਦਾ ਲੀਗਲ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿਚ ਪੀ.ਐੱਮ. ਮੋਦੀ, ਅਮਿਤ ਸ਼ਾਹ ਅਤੇ ਬੀ. ਐੱਸ. ਯੇਦੁਰੱਪਾ ਦਾ ਨਾਮ ਹੈ।


ANI

@ANI
Karnataka Chief Minister Siddaramaiah sends legal notice for criminal and civil defamation to BJP, Narendra Modi, Amit Shah and BS Yeddyurappa, over BJP's corruption charges against him.

4:21 PM - May 7, 2018
1,502
882 people are talking about this
Twitter Ads info and privacy

ਜਾਣਕਾਰੀ ਮੁਤਾਬਕ ਪੀ. ਐੱਮ. ਮੋਦੀ ਨੂੰ ਅਪਰਾਧਿਕ ਅਤੇ ਸਿਵਲ ਮਾਣਹਾਨੀ ਦਾ ਨੋਟਿਸ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਕਾਰਨ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਭਾਜਪਾ ਨੇਤਾ ਅਤੇ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਸਿੱਧਾਰਮਈਆ ਨੂੰ 10 ਫੀਸਦੀ ਕਮੀਸ਼ਨ ਵਾਲੀ ਸਰਕਾਰ ਦੀ ਉਪਾਧੀ ਦਿੱਤੀ ਸੀ। ਸ਼ਾਹ ਨੇ ਸਿੱਧਾਰਮਈਆ ਦੀ ਘੜੀ 'ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਸੀ ਕਿ ਉਹ 40 ਲੱਖ ਰੁਪਏ ਦੀ ਘੜੀ ਪਾਉਂਦੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਕਿੰਨੇ ਭ੍ਰਿਸ਼ਟ ਹਨ। ਸਿੱਧਾਰਮਈਆ ਦਾ ਦੋਸ਼ ਹੈ ਕਿ ਭਾਜਪਾ ਨੇ ਉਸ 'ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾਏ ਹਨ।

Most Read

  • Week

  • Month

  • All