ਮਾਈਨਿੰਗ ਰਾਹੀਂ ਪੰਜਾਬ ਵੱਡਾ ਆਰਥਿਕ ਲਾਭ ਲੈਣ ਦੇ ਸਮਰੱਥ : ਸਿੱਧੂ

ਪੰਜਾਬ ਵਿਚ ਮਾਈਨਿੰਗ ਦੀ ਅਥਾਹ ਸਮਰੱਥਾ ਨੂੰ ਦੇਖਦਿਆਂ ਸੂਬੇ ਵਿਚ ਵਿਆਪਕ ਤੇ ਅਸਰਦਾਰ ਮਾਈਨਿੰਗ ਨੀਤੀ ਨੂੰ ਲਾਗੂ ਕਰਨ ਨਾਲ ਇਹ ਖੇਤਰ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦਾ ਹੈ ਅਤੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਵਾਜਬ ਕੀਮਤਾਂ 'ਤੇ ਰੇਤ ਮਿਲ ਸਕਦੀ ਹੈ। ਇਹ ਗੱਲ ਮਾਈਨਿੰਗ ਬਾਰੇ ਬਣੀ ਕੈਬਨਿਟ ਸਬ ਕਮੇਟੀ ਦੇ ਮੁਖੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਫਦ ਸਮੇਤ ਹੈਦਰਾਬਾਦ ਦੇ ਦੌਰੇ ਦੌਰਾਨ ਤੇਲੰਗਾਨਾ ਦੇ ਅਧਿਕਾਰੀਆਂ ਵਲੋਂ ਦੱਸੇ ਸਫਲ ਮਾਈਨਿੰਗ ਮਾਡਲ ਨੂੰ ਦੇਖਣ ਉਪਰੰਤ ਜਾਰੀ ਪ੍ਰੈੱਸ

ਬਿਆਨ ਵਿਚ ਕਹੀ। ਸਿੱਧੂ ਨੇ ਕਿਹਾ ਕਿ ਤੇਲੰਗਾਨਾ ਦੇ ਮਾਡਲ ਨੂੰ ਦੇਖਦਿਆਂ ਅਤੇ ਤੇਲੰਗਾਨਾ ਦੇ ਮੁਕਾਬਲੇ ਪੰਜਾਬ ਵਿਚ ਦਰਿਆਵਾਂ ਦੀ ਵੱਧ ਗਿਣਤੀ ਨੂੰ ਦੇਖਦਿਆਂ ਸੂਬੇ ਦੀ ਵੱਧ ਸਮਰੱਥਾ ਕਾਰਨ ਉਨਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਪੰਜਾਬ ਦੀ ਕਮਜ਼ੋਰੀ ਬਣੀ ਮਾਈਨਿੰਗ ਸਭ ਤੋਂ ਮਜ਼ਬੂਤ ਪਹਿਲੂ ਬਣ ਸਕਦੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤੇਲੰਗਾਨਾ ਦੇ ਦੌਰੇ ਦਾ ਪੰਜਾਬ ਦੀ ਤਜਵੀਜ਼ਤ ਮਾਈਨਿੰਗ ਨੀਤੀ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਇਸ ਦੌਰੇ ਨਾਲ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਹੁਲਾਰਾ ਮਿਲਿਆ ਅਤੇ ਸਬ-ਕਮੇਟੀ ਦੀਆਂ ਮੀਟਿੰਗਾਂ ਵਿਚ ਵਿਚਾਰ-ਵਟਾਂਦਰਾ ਕਰਦਿਆਂ ਪੈਦਾ ਹੋਏ ਸਾਰੇ ਸ਼ੰਕੇ ਵੀ ਖਤਮ ਹੋ ਗਏ ਹਨ। ਤੇਲੰਗਾਨਾ ਦੇ ਮਾਈਨਿੰਗ ਵਿਭਾਗ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸੂਬੇ ਵਿਚ ਸਫਲ ਚੱਲ ਰਹੇ ਮਾਈਨਿੰਗ ਦੇ ਮਾਡਲ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਮਾਈਨਿੰਗ ਨੀਤੀ ਨੂੰ ਲਾਗੂ ਕਰਨ ਦੇ ਢੰਗ-ਤਰੀਕਿਆਂ ਅਤੇ ਇਸ ਦੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਸਿੱਧੂ ਨਾਲ ਪ੍ਰਮੁੱਖ ਸਕੱਤਰ ਮਾਈਨਿੰਗ ਜਸਪਾਲ ਸਿੰਘ, ਸਕੱਤਰ ਕਮ ਡਾਇਰੈਕਟਰ ਮਾਈਨਿੰਗ ਕੁਮਾਰ ਰਾਹੁਲ, ਚੀਫ ਇੰਜੀਨੀਅਰ ਵਿਨੋਦ ਚੌਧਰੀ ਤੇ ਮੰਤਰੀ ਦੇ ਸਲਾਹਕਾਰ ਅੰਗਦ ਸਿੰਘ ਸੋਹੀ ਮੌਜੂਦ ਸਨ। ਮੀਟਿੰਗਾਂ ਤੋਂ ਬਾਅਦ ਪੰਜਾਬ ਦੇ ਵਫਦ ਨੂੰ ਤੇਲੰਗਾਨਾ 'ਚ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਵੀ ਕਰਵਾਇਆ ਗਿਆ । ਤੇਲੰਗਾਨਾ ਰਾਜ ਮਾਈਨਿੰਗ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ ਡਾ. ਜੀ. ਮਾਲਸੁਰ ਅਤੇ ਜਨਰਲ ਮੈਨੇਜਰ ਰਾਜ ਸ਼ੇਖਰ ਰੈੱਡੀ ਪੰਜਾਬ ਦੇ ਵਫਦ ਦੇ ਨਾਲ ਗਏ, ਜਿਨ੍ਹਾਂ ਹੈਦਰਾਬਾਦ ਤੋਂ 200 ਕਿਲੋਮੀਟਰ ਦੂਰ ਜਯਾਸ਼ੰਕਰ ਭੂਪਲਪੱਲੀ ਜ਼ਿਲੇ ਦੇ ਪਿੰਡ ਪੁਸਕੂਪੱਲੀ ਵਿਚ ਗੋਦਾਵਰੀ ਦਰਿਆ ਵਿਖੇ ਚੱਲ ਰਹੀ ਰੇਤੇ ਦੀ ਖੱਡ ਦੇ ਕੰਮ ਨੂੰ ਦੇਖਿਆ।

Most Read

  • Week

  • Month

  • All