ਚੋਣ ਜਿੱਤਣ ਲਈ ਸੁਖਬੀਰ ਪੰਜਾਬ ਦੀ ਰਜਿਸਟਰੀ ਪਾਕਿ ਨੂੰ ਕਰਵਾ ਸਕਦੇ : ਮਨਪ੍ਰੀਤ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਬਜਟ ਹਰ ਤਰ੍ਹਾਂ ਪੰਜਾਬ ਦੇ ਹਿੱਤ ਵਿਚ ਹੈ ਤੇ ਜੋ ਲੋਕ ਇਸ ਵਾਰ ਨੁਕਤਾਚੀਨੀ ਕਰ ਰਹੇ ਹਨ, ਉਹ ਸ਼ਾਇਦ ਠੀਕ ਢੰਗ ਨਾਲ ਇਸ ਬਜਟ ਨੂੰ ਸਮਝ ਨਹੀਂ ਸਕੇ। ਇਕ ਇੰਟਰਵਿਊ ਦੌਰਾਨ ਮਨਪ੍ਰੀਤ ਨੇ ਕਿਹਾ ਕਿ ਇਸ ਬਜਟ ਵਿਚ ਪੰਜਾਬ ਨੂੰ ਵਿਕਾਸ ਦੇ ਰਾਹ ਵੱਲ ਲਿਜਾਣ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ, ਕਾਰੋਬਾਰ

ਨੂੰ ਉਤਸ਼ਾਹਿਤ ਕਰਨ ਲਈ ਅਸੀਂ 'ਬੇਬੀ ਸਟੈਪਸ' ਚੁੱਕਣੇ ਸ਼ੁਰੂ ਕੀਤੇ ਹਨ। ਸੁਖਬੀਰ ਬਾਦਲ ਅਤੇ ਅਕਾਲੀ- ਭਾਜਪਾ ਲੀਡਰਸ਼ਿਪ ਵੱਲੋਂ ਬਜਟ ਦੀ ਕੀਤੀ ਜਾ ਰਹੀ ਨਿੰਦਾ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੁਖਬੀਰ ਨੇ ਸੱਤਾ ਦੇ ਆਪਣੇ 10 ਸਾਲਾਂ ਵਿਚ ਖੁਸ਼ਹਾਲ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸ ਲਈ ਸੁਖਬੀਰ ਜ਼ਿੰਮੇਵਾਰ ਹਨ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਚੋਣ ਜਿੱਤਣ ਲਈ ਜੇਕਰ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਰਜਿਸਟਰੀ ਪਾਕਿਸਤਾਨ ਨੂੰ ਕਰਵਾ ਸਕਦੇ ਤਾਂ ਉਨ੍ਹਾਂ ਉਹ ਵੀ ਕਰਵਾ ਦੇਣੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦੇ ਪੈਸੇ ਲਈ ਹਰ ਤਰ੍ਹਾਂ ਜ਼ਿੰਮੇਵਾਰ ਹੈ ਅਤੇ ਅਸੀਂ ਅਮਾਨਤ ਵਿਚ ਖਿਆਨਤ ਨਹੀਂ ਕਰਾਂਗੇ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਪਣੀ ਆਮਦਨੀ ਵਧਾਉਣੀ ਹੈ ਅਤੇ ਖਰਚ ਘੱਟ ਕਰਨੇ ਹਨ। ਮਨਪ੍ਰੀਤ ਨੇ ਕਿਹਾ ਕਿ 1970 ਵਿਚ 12 ਸੂਬਿਆਂ ਦੀਆਂ ਸਰਕਾਰਾਂ ਨੇ ਅਜਿਹਾ ਪ੍ਰੋਫੈਸ਼ਨਲ ਟੈਕਸ ਲਾਇਆ ਸੀ।

 

Most Read

  • Week

  • Month

  • All