ਪੀ.ਐੱਮ. ਮੋਦੀ ਨੇ 'ਮਨ ਕੀ ਬਾਤ' 'ਚ ਕੀਤੀ ਕਿਸਾਨਾਂ, ਵਿਦਿਆਰਥੀਆਂ ਅਤੇ ਅੰਬੇਡਕਰ ਦੀ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ 42ਵੇਂ 'ਮਨ ਕੀ ਬਾਤ' 'ਚ ਉਨ੍ਹਾਂ ਨੇ ਕਿਸਾਨਾਂ ਨਾਲ ਸਮਾਜਿਕ ਕੰਮ ਕਰਨ ਵਾਲੇ ਕੁਝ ਖਾਸ ਲੋਕਾਂ ਦਾ ਜ਼ਿਕਰ ਕੀਤਾ। ਪੀ.ਐੱਮ. ਨੇ ਪ੍ਰੋਗਰਾਮ ਦੀ ਸ਼ੁਰੂਆਤ 'ਚ ਦੇਸ਼ ਵਾਸੀਆਂ ਨੂੰ ਰਾਮਨੌਮੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਰਾਮ ਭਾਰਤੀਆਂ ਦੇ ਦਿਲ 'ਚ ਹਨ।

ਗਾਂਧੀ ਵੀ ਰਾਮ ਤੋਂ ਪ੍ਰੇਰਨਾ ਲੈਂਦੇ ਸਨ। ਪੀ.ਐੱਮ. ਮੋਦੀ ਨੇ ਕੋਮਲ ਠੱਕਰ ਨਾਂ ਦੇ ਸ਼ਖਸ ਵੱਲੋਂ ਆਏ ਸੰਸਕ੍ਰਿਤ ਦੇ ਆਨਲਾਈਨ ਕੋਰਸ ਸ਼ੁਰੂ ਕਰਨ 'ਤੇ ਆਪਣੀ ਰਾਏ ਰੱਖੀ। ਉਨ੍ਹਾਂ ਨੇ ਕਿਹਾ,''ਕੋਮਲ ਜੀ ਸੰਸਕ੍ਰਿਤ ਦੇ ਪ੍ਰਤੀ ਤੁਹਾਡਾ ਪ੍ਰੇਮ ਦੇਖ ਕੇ ਬਹੁਤ ਚੰਗਾ ਲੱਗਾ। ਮੈਂ ਸੰਬੰਧਤ ਵਿਭਾਗ ਨਾਲ ਇਸ ਵੱਲ ਹੋ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਲਈ ਕਿਹਾ ਹੈ। 'ਮਨ ਕੀ ਬਾਤ' ਸੁਣਨ ਵਾਲੇ ਜੋ ਸੰਸਕ੍ਰਿਤ ਨੂੰ ਲੈ ਕੇ ਕੰਮ ਕਰ ਰਹੇ ਹਨ, ਉਹ ਵੀ ਵਿਚਾਰ ਕਰਨ ਕਿ ਕੋਮਲ ਜੀ ਦੇ ਸੁਝਾਅ ਨੂੰ ਕਿਵੇਂ ਅੱਗੇ ਵਧਾਇਆ ਜਾਵੇ।''

Most Read

  • Week

  • Month

  • All