ਸੁੱਚਾ ਸਿੰਘ ਲੰਗਾਹ ਨੂੰ ਵੱਡੀ ਰਾਹਤ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਬਲਾਤਕਾਰ ਦੇ ਮਾਮਲੇ 'ਚ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਹਾਲਾਂਕਿ ਅਦਾਲਤ ਨੇ ਇਸ ਦੇ ਲਈ ਲੰਗਾਹ ਅੱਗੇ ਕਈ ਸ਼ਰਤਾਂ ਰੱਖੀਆਂ ਹਨ। ਜ਼ਮਾਨਤ ਮਿਲਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਲੰਗਾਹ ਇਸ ਮਾਮਲੇ 'ਚ ਸ਼ਿਕਾਇਤ ਕਰਤਾ ਅਤੇ

ਇਸ ਕੇਸ ਦੇ ਕਿਸੇ ਵੀ ਗਵਾਹ ਨਾਲ ਕੋਈ ਸੰਪਰਕ ਨਹੀਂ ਰੱਖਣਗੇ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਪਠਾਨਕੋਟ 'ਚ ਤਾਇਨਾਤ ਵਿਧਵਾ ਮਹਿਲਾ ਨੇ ਸੁੱਚਾ ਸਿੰਘ ਲੰਗਾਹ 'ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਪੁਲਸ ਜ਼ਿਲਾ ਮੁਖੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਦਾ ਕੰਮ ਡੀ. ਐੱਸ. ਪੀ ਆਜਾਦ ਦਵਿੰਦਰ ਸਿੰਘ ਅਤੇ ਇੰਸਪੈਕਟਰ ਸੀਮਾ ਦੇਵੀ ਨੂੰ ਸੌਂਪੀ ਗਈ ਅਤੇ ਇਨ੍ਹਾਂ ਦੋਹਾਂ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਕਾਨੂੰਨੀ ਰਾਏ ਲੈਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਧਾਰਾ 376, 384, 420 ਅਤੇ 506 ਅਧੀਨ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਐੱਫ. ਆਈ. ਆਰ. ਨੰਬਰ 168 ਮਿਤੀ 29-9-2017 ਦਰਜ ਕੀਤੀ ਗÂਂੀ ਸੀ। ਉਦੋਂ ਸ਼ਿਕਾਇਤਕਰਤਾ ਮਹਿਲਾ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਸੀ ਅਤੇ ਸ਼ਿਕਾਇਤਕਰਤਾ ਦੀ ਮੰਗ 'ਤੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਪਰ 28 ਫਰਵਰੀ ਨੂੰ ਉਕਤ ਮਹਿਲਾ ਦੀ ਗਵਾਹੀ ਅਦਾਲਤ ਵਿਚ ਹੋਈ ਸੀ ਅਤੇ ਉਸ ਨੇ ਉਦੋਂ ਅਦਾਲਤ ਵਿਚ ਸੁੱਚਾ ਸਿੰਘ ਲੰਗਾਹ ਨੂੰ ਪਛਾਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਤੇ ਉਲਟਾ ਪੁਲਸ 'ਤੇ ਵੀ ਦੋਸ਼ ਲਾ ਦਿੱਤੇ ਸੀ ਕਿ 29 ਸਤੰਬਰ 2017 ਨੂੰ ਜੋ ਕੇਸ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਦਰਜ ਕੀਤਾ ਗਿਆ ਹੈ, ਉਸ ਸਬੰਧੀ ਪੁਲਸ ਨੇ ਉਸ ਤੋਂ ਸਫੈਦ ਕਾਗਜ਼ਾਂ ਤੇ ਜ਼ਬਰਦਸਤੀ ਹਸਤਾਖ਼ਰ ਕਰਵਾਏ ਸੀ ਅਤੇ ਜੋ ਵੀ ਬਿਆਨ ਦਰਜ ਕੀਤੇ ਗਏ ਸੀ ਉਹ ਜ਼ੁਰਦਸਤੀ ਲਏ ਗਏ ਸੀ। ਇਸੇ ਤਰ੍ਹਾਂ ਜੋ ਸੀ. ਡੀ ਜਬਰ-ਜ਼ਨਾਹ ਸਬੰਧੀ ਵਾਇਰਲ ਹੋਈ ਹੈ ਅਤੇ ਪੁਲਸ ਨੇ ਜੋ ਕੇਸ ਵਿਚ ਸ਼ਾਮਲ ਕੀਤੀ ਹੈ, ਉਸ ਵਿਚ ਉਹ ਨਹੀਂ ਹੈ ਅਤੇ ਬਣੀ ਸੀ. ਡੀ. ਸਬੰਧੀ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਸੁੱਚਾ ਸਿੰਘ ਲੰਗਾਹ ਨੇ ਉਸ ਨਾਲ ਕਿਸੇ ਤਰ੍ਹਾ ਦੀ ਜ਼ਬਰਦਸਤੀ ਨਹੀਂ ਕੀਤੀ। ਇਸ ਤੋਂ ਬਾਅਦ ਪਹਿਲਾਂ ਹੀ ਸੁੱਚਾ ਸਿੰਘ ਲੰਗਾਹ ਨੇ ਹਾਈਕੋਰਟ ਵਿਚ ਆਪਣੇ ਵਕੀਲਾਂ ਦੇ ਜ਼ਰੀਏ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।

Most Read

  • Week

  • Month

  • All