ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਨਹੀਂ ਹੋ ਸਕੀ ਅਤੇ ਹੁਣ ਇਹ ਮੀਟਿੰਗ ਅੱਜ ਮਤਲਬ ਕਿ 13 ਮਾਰਚ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ 'ਚ ਐਕਸਾਈਜ਼ ਨੀਤੀ 'ਤੇ ਮੋਹਰ ਲੱਗੇਗੀ, ਜਿਸ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪਿਛਲੀ ਮੀਟਿੰਗ 'ਚ ਇਸ ਦਾ ਪ੍ਰਸਤਾਵ

ਅੱਗੇ ਪਾ ਦਿੱਤਾ ਗਿਆ ਸੀ। ਇਸ ਦਾ ਕਾਰਨ ਸੀ ਕਿ ਉਸ ਦਿਨ ਹਾਈਕੋਰਟ ਦਾ ਫੈਸਲਾ ਆ ਗਿਆ ਕਿ ਸਾਰੇ ਸ਼ਰਾਬ ਦੇ ਠੇਕੇ ਸ਼ਰਾਬ ਦਾ ਬਿੱਲ ਦੇਣਗੇ। ਪੰਜਾਬ ਪੁਲਸ ਸੋਧ ਬਿੱਲ ਨੂੰ ਮਿਲ ਸਕਦੀ ਹੈ ਮਨਜ਼ੂਰੀ
ਮੰਤਰੀ ਮੰਡਲ ਦੀ ਬੈਠਕ 'ਚ ਪੰਜਾਬ ਪੁਲਸ ਸੋਧ ਬਿੱਲ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਬਿੱਲ ਦੇ ਤਹਿਤ ਆਈ. ਜੀ. ਅਤੇ ਐੱਸ. ਐੱਸ. ਪੀ. ਨੂੰ ਕਈ ਸ਼ਕਤੀਆਂ ਦੇਣ ਜਾ ਰਹੀ ਹੈ, ਜਿਸ 'ਚ ਕੁਝ ਫੈਸਲੇ ਉਹ ਆਪਣੇ ਪੱਧਰ 'ਤੇ ਲੈ ਸਕਣਗੇ। ਇਸ ਤੋਂ ਇਲਾਵਾ ਪੰਜਾਬ ਮਨਿਸਟਰ ਸੈਲਰੀ ਬਿੱਲ-2018 ਨੂੰ ਵੀ ਮਨਜ਼ੂਰੀ ਮਿਲ ਸਕਦੀ ਹੈ।

 

Most Read

  • Week

  • Month

  • All