13 ਸਤੰਬਰ ਨੂੰ ਰੂਸ ਰਵਾਨਾ ਹੋਵੇਗੀ ਸੁਸ਼ਮਾ ਸਵਰਾਜ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 13 ਸਤੰਬਰ ਨੂੰ ਦੋ ਦਿਨ ਦੇ ਦੌਰੇ 'ਤੇ ਰੂਸ ਲਈ ਰਵਾਨਾ ਹੋਵੇਗੀ। ਸ਼ਨੀਵਾਰ ਨੂੰ ਇੱਥੇ ਜਾਰੀ ਸਰਕਾਰੀ ਬਿਆਨ ਅਨੁਸਾਰ ਸਵਰਾਜ ਵਪਾਰ, ਆਰਥਿਕ, ਵਿਗਿਆਨਕ, ਤਕਨੀਕੀ ਅਤੇ ਸੱਭਿਆਚਾਰ ਸਹਿਯੋਗ ਲਈ ਬਣੇ ਅੰਤਰ ਸਰਕਾਰੀ ਆਯੋਗ 23 ਵੀਂ ਮੀਟਿੰਗ 'ਚ ਹੋਵੇਗਾ। ਉਹ ਉਸ ਮੀਟਿੰਗ ਦੀ ਸਹਿ-ਪ੍ਰਧਾਨ ਹੋਵੇਗੀ।ਇਸ ਕਮਿਸ਼ਨ ਦੀ ਹਰ ਸਾਲ ਬੈਠਕ ਹੁੰਦੀ ਹੈ। ਜਿਸ 'ਚ ਦੋਵਾਂ ਦੇਸ਼ਾ ਵਿਚਕਾਰ ਵਪਾਰ, ਨਿਵੇਸ਼, ਵਿਗਿਆਨ, ਤਕਨੀਕੀ, ਸੱਭਿਆਚਾਰਕ ਅਤੇ ਆਪਸੀ ਹਿੱਤਾ ਦੇ ਦੂਜੇ ਮੁੱਦਿਆ 'ਤੇ ਸਹਿਯੋਗ ਦੀ ਸਮੀਖਿਆ ਕੀਤੀ ਜਾਂਦੀ ਹੈ। ਬਿਆਨ ਅਨੁਸਾਰ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਬੰਧਾਂ ਦੀ ਸਥਿਤੀ ਦੀ ਸਮੀਖਿਆ ਤੋਂ ਬਾਅਦ, ਸਬੰਧਤ ਖੇਤਰਾਂ ਲਈ ਨੀਤੀ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਿਫਾਰਸ਼ ਕੀਤੀ ਜਾਵੇਗੀ।

Most Read

  • Week

  • Month

  • All