ਚੀਨ ਨਾਲ ਦੋਸਤੀ ਪਾਕਿ ਦੀ ਵਿਦੇਸ਼ ਨੀਤੀ ਦਾ ਮਹੱਤਵਪੂਰਣ ਹਿੱਸਾ : ਇਮਰਾਨ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੀਨ ਨਾਲ ਦੋਸਤੀ ਨੂੰ ਦੇਸ਼ ਦੀ ਵਿਦੇਸ਼ ਨੀਤੀ ਦਾ ਮਹੱਤਵਪੂਰਨ ਹਿੱਸਾ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 50 ਅਰਬ ਡਾਲਰ ਦੀ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਯੋਜਨਾ ਨੂੰ ਲਾਗੂ ਕਰਨ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ। ਪਾਕਿਸਤਾਨ ਅਤੇ ਚੀਨ ਨੇ ਐਤਵਾਰ ਨੂੰ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਯੋਜਨਾ ਨੂੰ ਲਾਗੂ ਕਰਨ ਸਬੰਧੀ ਵਚਨਬੱਧਤਾ ਜ਼ਾਹਰ

ਕੀਤੀ । ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪਾਕਿਸਤਾਨ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਵੱਲੋਂ ਇਸ ਯੋਜਨਾ ਨੂੰ ਲੈ ਕੇ ਵਚਨਬੱਧਤਾ ਜ਼ਾਹਰ ਕੀਤੀ ਗਈ। ਇਸ ਦੇ ਇਲਾਵਾ ਇਮਰਾਨ ਨਾਲ ਮੁਲਾਕਾਤ ਵਿਚ ਦੋ-ਪੱਖੀ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਦੀ ਵੀ ਵਚਨਬੱਧਤਾ ਜ਼ਾਹਰ ਕੀਤੀ ਗਈ।

ਵਾਂਗ ਸ਼ੁੱਕਰਵਾਰ ਨੂੰ 3 ਦਿਨ ਦੀ ਪਾਕਿਸਤਾਨ ਯਾਤਰਾ 'ਤੇ ਆਏ ਹਨ। ਵਾਂਗ ਨੇ ਇਕ ਉੱਚ ਪੱਧਰੀ ਵਫਦ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਵਿਦੇਸ਼ ਮੰਤਰੀ ਨੇ ਸੀ.ਪੀ.ਈ.ਸੀ. ਨੂੰ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਮਹੱਤਵਪੂਰਣ ਦੱਸਿਆ । ਵਾਂਗ ਨੇ ਕਿਹਾ ਕਿ ਚੀਨ-ਪਾਕਿਸਤਾਨ ਦੀ ਨਵੀਂ ਲੀਡਰਸ਼ਿਪ ਦੇ ਨਾਲ ਰਣਨੀਤਕ ਹਿੱਸੇਦਾਰੀ ਦਾ ਵਿਸਥਾਰ ਕਰਨ ਲਈ ਮਿਲ ਕੇ ਕੰਮ ਕਰਨ ਦਾ ਚਾਹਵਾਨ ਹੈ। ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਆਰਿਫ ਅਲਵੀ ਨੇ ਕਿਹਾ ਕਿ ਚੀਨ ਨਾਲ ਦੋਸਤੀ ਪਾਕਿਸਤਾਨ ਦੀ ਰਾਸ਼ਟਰੀ ਨੀਤੀ ਹੈ। ਪਾਕਿਸਤਾਨ ਹਮੇਸ਼ਾ ਚੀਨ ਨਾਲ ਦੋਸਤੀ ਨੂੰ ਮਹੱਤਵ ਦਿੰਦਾ ਰਿਹਾ ਹੈ। ਇਹ ਸਬੰਧ ਆਪਸੀ ਹਿੱਤਾਂ 'ਤੇ ਆਧਾਰਿਤ ਹੈ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਿਲਾਂ ਵਿਚ ਵਸਿਆ ਹੋਇਆ ਹੈ।

Most Read

  • Week

  • Month

  • All