ਪੰਜ ਤੱਤਾਂ 'ਚ ਵਿਲੀਨ ਹੋਏ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ

ਮਸ਼ਹੂਰ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਜੀ ਦੀ ਅੱਜ ਤੜਕੇ ਅੰਮ੍ਰਿਤਸਰ ਦੇ ਐਸਕੋਰਟ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਉਸਤਾਦ ਪਿਆਰੇ ਲਾਲ ਵਡਾਲੀ ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਦਾਖਲ ਸਨ।

ਉਨ੍ਹਾਂ ਦੀ ਮੌਤ ਨਾਲ ਪੂਰਾ ਪਾਲੀਵੁੱਡ ਸਦਮੇ 'ਚ ਹੈ। ਉਨ੍ਹਾਂ ਦੀ ਮੌਤ ਨਾਲ ਪੰਜਾਬ ਦੇ ਕਈ ਰਾਜਨੀਤਿਕ ਨੇਤਾ ਨੂੰ ਧੱਕਾ ਲੱਗਾ। ਉਨ੍ਹਾਂ ਨੂੰ ਪੰਜ ਤੱਤਾਂ 'ਚ ਵਲੀਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਪੁੱਜ ਚੁੱਕਾ ਹੈ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ, ਸੁਦੇਸ਼ ਲਹਿਰੀ, ਘੁੱਲਾ ਸ਼ਾਹ ਸਮੇਤ ਕਈ ਹੋ ਸਿਤਾਰੇ ਪੁੱਜੇ ਹਨ। ਉਸਤਾਦ ਪਿਆਰੇ ਲਾਲ ਵਡਾਲੀ ਮੌਤ ਨਾਲ ਉਨ੍ਹਾਂ ਦੇ ਘਰ ਸੰਨਾਟਾ ਛਾਇਆ ਹੋਇਆ ਹੈ।

ਦੱਸਣਯੋਗ ਹੈ ਕਿ ਉਸਤਾਦ ਪੂਰਣਚੰਦ ਤੇ ਉਸਤਾਦ ਪਿਆਰੇ ਲਾਲ ਦੀ ਜੋੜੀ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਵਾਡਲੀ ਬ੍ਰਦਰਸ ਅੰਮ੍ਰਿਤਸਰ ਦੇ ਨੇੜੇ ਇਕ ਪਿੰਡ 'ਚ ਰਹਿੰਦੇ ਹਨ ਤੇ ਦੋਵਾਂ ਨੂੰ ਪੰਜਾਬੀ ਸੂਫੀ ਗਾਇਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਦੋਵੇਂ ਨੇ ਜਲੰਧਰ ਦੇ ਹਰਬੱਲਾ ਮੰਦਰ 'ਚ ਪੇਸ਼ਕਾਰੀ ਜਾਂ ਲਾਈ ਸ਼ੋਅ ਕਰਨੇ ਸ਼ੁਰੂ ਕੀਤੇ ਸਨ।

Most Read

  • Week

  • Month

  • All