ਸੀ. ਐੱਮ. ਹਾਊਸ ਘੇਰਨ ਪਹੁੰਚੇ ਐਕਸਟੈਂਸ਼ਨ ਲੈਕਚਰਾਰ ਪੁਲਸ ਨੇ ਖਦੇੜੇ

 ਐਕਸਟੈਂਸ਼ਨ ਲੈਕਚਰਾਰਾਂ ਨੇ ਮੰਗਾਂ ਸਬੰਧੀ ਐਤਵਾਰ ਨੂੰ ਸੀ. ਐੱਮ. ਹਾਊਸ ਦਾ ਘਿਰਾਓ ਕੀਤਾ। ਸੂਬਾ ਪ੍ਰਧਾਨ ਈਸ਼ਵਰ ਸਿੰਘ ਦੀ ਅਗਵਾਈ ਵਿਚ ਲੈਕਚਰਾਰ ਸੈਕਟਰ-5 ਸਥਿਤ ਧਰਨਾ ਸਥਾਨ 'ਤੇ ਇਕੱਠੇ ਹੋਏ ਅਤੇ ਸੀ. ਐੱਮ. ਹਾਊਸ ਵੱਲ ਕੂਚ ਕੀਤਾ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਹਾਊਸਿੰਗ ਬੋਰਡ ਚੌਕ ਵਿਚ ਹੀ ਰੋਕ ਲਿਆ।

ਲੈਕਚਰਾਰਾਂ ਨੇ ਪੁਲਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਅਤੇ ਪਾਣੀ ਦੀਆਂ ਵਾਛੜਾਂ ਨਾਲ ਉਨ੍ਹਾਂ ਨੂੰ ਰੋਕਿਆ। ਇਸ ਦੌਰਾਨ 8 ਲੈਕਚਰਾਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੈਕਟਰ-6 ਸਥਿਤ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ ਅਤੇ ਬਾਅਦ ਵਿਚ ਛੁੱਟੀ ਦੇ ਦਿੱਤੀ ਗਈ। ਇਸ ਤੋਂ ਬਾਅਦ ਲੈਕਚਰਾਰਾਂ ਦਾ ਵਫਦ ਸੀ. ਐੱਮ. ਨੂੰ ਮਿਲਣ ਚੰਡੀਗੜ੍ਹ ਭੇਜਿਆ ਗਿਆ, ਜਿਥੇ ਉਨ੍ਹਾਂ ਨੂੰ ਸੀ. ਐੱਮ. ਨਾਲ ਮੀਟਿੰਗ ਦਾ ਸਮਾਂ ਦੇ ਕੇ ਭੇਜ ਦਿੱਤਾ।ਈਸ਼ਵਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸੀ. ਐੱਮ. ਨਾਲ ਮੁਲਾਕਾਤ ਕੀਤੀ ਜਾਵੇਗੀ।

 

Most Read

  • Week

  • Month

  • All