ਯੁੱਧ ਨਾਲ ਨਹੀਂ ਹੋ ਸਕਦਾ ਕਿਸੇ ਸਮੱਸਿਆ ਦਾ ਹੱਲ : ਫਾਰੂਖ

 ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਖ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਹੈ ਕਿ ਯੁੱਧ ਨਾਲ ਸਿਰਫ ਵਿਨਾਸ਼ ਹੋ ਸਕਦਾ ਹੈ ਅਤੇ ਇਹ ਸ਼ਾਂਤੀ ਬਹਾਲ ਕਰਨ ਦਾ ਰਾਹ ਨਹੀਂ ਹੋ ਸਕਦਾ। ਅਬਦੁੱਲਾ ਨੇ ਰਾਜੌਰੀ ਜ਼ਿਲੇ 'ਚ ਯੂਥ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਯੁੱਧ ਕੋਈ ਹੱਲ

ਨਹੀਂ, ਯੁੱਧ ਸਿਰਫ ਵਿਨਾਸ਼ ਦਾ ਕਾਰਨ ਹੈ।'' ਉਨ੍ਹਾਂ ਨੇ ਕਿਹਾ ਹੈ ਕਿ ਸਰਹੱਦ 'ਤੇ ਝੜਪਾਂ ਅਤੇ ਹੋ ਰਹੀ ਗੋਲੀਬਾਰੀ ਨਾਲ ਲੋਕ ਦਹਿਸ਼ਤ 'ਚ ਹੈ। ਉਨ੍ਹਾਂ ਨੇ ਰਾਜ ਦੇ ਸਰਹੱਦੀ ਇਲਾਕਿਆਂ 'ਚ ਸ਼ਾਂਤੀ ਬਹਾਲ ਕਰਨ ਲਈ ਪਾਕਿਸਤਾਨ ਨਾਲ ਸਾਰਥਕ ਗੱਲਬਾਤ ਕਰਨ ਦੀ ਗੱਲ ਦੁਬਾਰਾ ਕੀਤੀ।

Most Read

  • Week

  • Month

  • All