ਲੁਧਿਆਣਾ ਚੋਣਾਂ : ਅਕਾਲੀ ਉਮੀਦਵਾਰ ਤੇ ਪੁਲਸ ਵਿਚਕਾਰ ਤਿੱਖੀ ਬਹਿਸ

 ਸ਼ਹਿਰ 'ਚ ਸ਼ਨੀਵਾਰ ਨੂੰ ਨਗਰ ਨਿਗਮ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ 9 ਕੇਂਦਰਾਂ 'ਚ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਗੌਰਮਿੰਟ ਕਾਲਜ ਫਾਰ ਗਰਲਜ਼ 'ਚ ਕਾਊਂਟਿੰਗ ਸੈਂਟਰ ਦੇ ਅੰਦਰ ਜਾਣ ਨੂੰ ਲੈ ਕੇ ਅਕਾਲੀ ਨੇਤਾ ਅਤੇ ਉਮੀਦਵਾਰ ਚੌ. ਯਸ਼ਪਾਲ ਦੀ ਪੁਲਸ ਨਾਲ ਬਹਿਸਬਾਜ਼ੀ ਹੋ ਗਈ।

ਚੌ. ਯਸ਼ਪਾਲ ਕਾਊਂਟਿੰਗ ਸੈਂਟਰ ਦੇ ਅੰਦਰ ਜਾਣਾ ਚਾਹੁੰਦਾ ਸੀ ਪਰ ਅੰਦਰ ਜਾਣ ਦੀ ਸਿਰਫ ਇਕ ਵਿਅਕਤੀ ਨੂੰ ਹੀ ਇਜਾਜ਼ਤ ਹੈ, ਜਿਸ ਕਾਰਨ ਪੁਲਸ ਅਤੇ ਯਸ਼ਪਾਲ ਵਿਚਕਾਰ ਜੰਮ ਕੇ ਬਹਿਸ ਹੋਈ, ਇਸ ਦੇ ਬਾਵਜੂਦ ਵੀ ਪੁਲਸ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ।

Most Read

  • Week

  • Month

  • All