ਲੁਧਿਆਣਾ ਚੋਣਾਂ : ਵੋਟਾਂ ਦੀ ਗਿਣਤੀ ਸ਼ੁਰੂ, ਜਾਣੋ ਕਿਹੜੀ ਪਾਰਟੀ ਚੱਲ ਰਹੀ ਅੱਗੇ

ਸ਼ਹਿਰ 'ਚ 24 ਫਰਵਰੀ ਨੂੰ ਨਗਰ ਨਿਗਮ ਦੇ 95 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਲਈ ਸ਼ਹਿਰ 'ਚ 9 ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਕਾਊਂਟਿੰਗ ਸੈਂਟਰਾਂ ਦੇ ਬਾਹਰ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਕੀਤੇ ਗਏ ਹਨ ਅਤੇ ਸਮਰਥਕਾਂ ਦੀ

ਭੀੜ ਲੱਗੀ ਹੋਈ ਹੈ। 95 ਵਾਰਡਾਂ ਲਈ 494 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ। ਦੁਪਹਿਰ ਤੱਕ ਸਾਰੇ ਨਤੀਜੇ ਜਾਰੀ ਹੋ ਜਾਣਗੇ ਅਤੇ ਸ਼ਹਿਰ ਵਾਸੀਆਂ ਨੂੰ 95 ਨਵੇਂ ਕੌਂਸਲਰ ਮਿਲ ਜਾਣਗੇ। ਹੁਣ ਤੱਕ ਮਿਲੇ ਵੇਰਵਿਆਂ ਮੁਤਾਬਕ ਕਾਂਗਰਸ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ।

ਕਾਂਗਰਸੀ ਉਮੀਦਵਾਰ 58 ਸੀਟਾਂ 'ਤੇ ਅੱਗੇ

ਅਕਾਲੀ ਉਮੀਦਵਾਰ 10 ਸੀਟਾਂ ਨਾਲ ਅੱਗੇ

ਭਾਜਪਾ ਉਮੀਦਵਾਰ 11 ਸੀਟਾਂ ਨਾਲ ਅੱਗੇ

ਲੋਕ ਇਨਸਾਫ ਪਾਰਟੀ ਦਾ ਉਮੀਦਵਾਰ 11 ਸੀਟਾਂ ਨਾਲ ਅੱਗੇ

ਆਜ਼ਾਦ 10 ਸੀਟਾਂ ਨਾਲ ਅੱਗੇ

ਉਮੀਦਵਾਰ ਜਾਂ ਉਸ ਦਾ ਪ੍ਰਤੀਨਿਧੀ ਹੀ ਰਹੇਗਾ ਮੌਜੂਦ
ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਾਊਂਟਿੰਗ ਦੌਰਾਨ ਉਮੀਦਵਾਰ ਤੋਂ ਇਲਾਵਾ ਹਰ ਰਾਊਂਡ ਦੇ ਹਿਸਾਬ ਨਾਲ ਉਸ ਦੇ ਏਜੰਟ ਨੂੰ ਮੌਜੂਦ ਰਹਿਣ ਦੀ ਮਨਜ਼ੂਰੀ ਮਿਲਦੀ ਹੈ ਪਰ ਨਗਰ ਨਿਗਮ ਚੋਣਾਂ 'ਚ ਅਜਿਹਾ ਨਹੀਂ ਹੋਵੇਗਾ, ਜਿਸ ਦੇ ਤਹਿਤ ਇਕ ਵਾਰ ਵਿਚ ਇਕ ਵਾਰਡ ਦੀ ਇਕ ਹੀ ਮਸ਼ੀਨ ਨੂੰ ਖੋਲ੍ਹਿਆ ਜਾਵੇਗਾ ਅਤੇ ਉਸ ਦੌਰਾਨ ਉਮੀਦਵਾਰ ਜਾਂ ਉਸ ਦੇ ਨੁਮਾਇੰਦੇ ਵਿਚੋਂ ਇਕ ਨੂੰ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ।
ਦਿੱਗਜਾਂ ਨੂੰ ਲੱਗ ਸਕਦਾ ਹੈ ਝਟਕਾ
ਨਗਰ ਨਿਗਮ ਚੋਣਾਂ 'ਚ ਕਾਫੀ ਘੱਟ ਵੋਟਿੰਗ ਹੋਣ ਤੋਂ ਪਹਿਲਾਂ ਹੀ ਸਾਰੇ ਸਮੀਕਰਨ ਵਿਗੜ ਗਏ ਹਨ। ਇਸ ਤੋਂ ਇਲਾਵਾ ਇਹ ਖ਼ਬਰਾਂ ਵੀ ਆ ਰਹੀਆਂ ਹਨ ਕਿ ਕਈ ਥਾਈਂ ਦਿੱਗਜਾਂ ਦੀ ਹਾਲਤ ਕਾਫੀ ਪਤਲੀ ਹੈ ਅਤੇ ਉਨ੍ਹਾਂ ਨੂੰ ਝਟਕਾ ਲਗ ਸਕਦਾ ਹੈ।

Most Read

  • Week

  • Month

  • All