ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ, ਅੰਬੈਂਸੀ ਨੇ ਕਿਹਾ- 'ਅਜਿਹੇ ਕੇਸ 'ਚ ਲੱਗਦੇ ਕਈ ਦਿਨ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਨੂੰ 2 ਦਿਨ ਹੋ ਗਏ ਹਨ ਪਰ ਅਜੇ ਤੱਕ ਉਸ ਦਾ ਮ੍ਰਿਤਕ ਸਰੀਰ ਦੁਬਈ ਤੋਂ ਮੁੰਬਈ ਨਹੀਂ ਲਿਆਇਆ ਦਾ ਸਕਿਆ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਮ੍ਰਿਤਕ ਸਰੀਰ ਮੰਗਲਵਾਰ ਨੂੰ ਸ਼ਾਮ ਤੱਕ ਲਿਆਂਦਾ ਜਾ ਸਕਦਾ ਹੈ ਪਰ ਅਜੇ ਤੱਕ ਇਸ ਦਾ ਸਮਾਂ ਤਹਿ ਨਹੀਂ ਹੋਇਆ। ਸੋਮਵਾਰ ਨੂੰ ਯੂ. ਏ. ਈ. '

ਚ ਭਾਰਤੀ ਰਾਜਦੂਤ ਨਵਦੀਪ ਸੂਰੀ ਨੇ ਟਵੀਟ ਕਰਕੇ ਦੱਸਿਆ ਕਿ, ਅਜਿਹੇ ਮਾਮਲੇ 'ਚ ਕਿੰਨਾ ਸਮਾਂ ਲੱਗਦਾ ਹੈ।

ਉਨ੍ਹਾਂ ਨੇ ਟਵੀਟ ਕੀਤਾ, ''ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਕਾਰਨ ਮੀਡੀਆ ਦੀ ਉਤਸੁਕਤਾ ਨੂੰ ਸਮਝਿਆ ਜਾ ਸਕਦਾ ਹੈ ਪਰ ਅਜਿਹੇ 'ਚ ਅਨੁਮਾਨ ਲਾਉਣ ਨਾਲ ਕੁਝ ਨਹੀਂ ਹੋਵੇਗਾ। ਸੋਸ਼ਲ ਮੀਡੀਆ 'ਤੇ ਜਾਰੀ ਆਪਣੇ ਬਿਆਨ 'ਚ ਸੂਰੀ ਨੇ ਕਿਹਾ ਕਿ ਭਾਰਤੀ ਅਦਾਕਾਰਾ ਸ਼੍ਰੀਦੇਵੀ ਦੇ ਅਚਾਨਕ ਹੋਈ ਮੌਤ ਤੋਂ ਬਾਅਦ ਪਰਿਸਥਿਤੀਆਂ ਨੂੰ ਦੇਖਦੇ ਹੋਏ ਯੂ. ਏ. ਈ. ਦੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਅਦਾਕਾਰਾ ਦੇ ਮ੍ਰਿਤਕ ਸਰੀਰ ਨੂੰ ਜਲਦ ਤੋਂ ਜਲਦ ਭਾਰਤ ਲਿਆਇਆ ਜਾ ਸਕ

ਸੂਰੀ ਨੇ ਕਿਹਾ ਕਿ ਅਸੀਂ ਲਗਾਤਾਰ ਸ਼੍ਰੀਦੇਵੀ ਦੇ ਪਰਿਵਾਰ ਤੇ ਹੋਰਨਾਂ ਸ਼ੁੱਭਚਿੰਤਕਾਂ ਦੇ ਸੰਪਰਕ ਬਣੇ ਹੋਏ ਹਨ। ਅਸੀਂ ਉਨ੍ਹਾਂ ਦੀ ਸਥਿਤੀ ਸਮਝ ਸਕਦੇ ਹਾਂ। ਭਾਰਤੀ ਰਾਜਦੂਤ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਕਾਨੂੰਨੀ ਕਾਰਵਾਈ ਨੂੰ ਪੂਰਾ ਕਰਨ 'ਚ 2-3 ਦਿਨ ਦਾ ਸਮਾਂ ਲੱਗ ਜਾਂਦਾ ਹੈ। ਸੋਮਵਾਰ ਸ਼ਾਮ ਨੂੰ ਦੁਬਈ ਪੁਲਸ ਨੇ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਸੀ ਕਿ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਹੋਟਲ ਦੇ ਕਮਰੇ ਦੇ ਬਾਥਰੂਮ 'ਚ ਬਾਥਟਬ 'ਚ ਡੁੱਬਣ ਨਾਲ ਹੋਈ ਹੈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਲਈ ਦੁਬਈ ਦੇ ਸਰਕਾਰੀ ਵਕੀਲ ਨੂੰ ਸੌਂਪ ਦਿੱਤਾ ਗਿਆ ਹੈ।

Most Read

  • Week

  • Month

  • All