ਮੋਦੀ ਸਰਕਾਰ ਤੋਂ ਪਰੇਸ਼ਾਨ ਹੋ ਕੇ ਭਾਜਪਾ ਨੇਤਾ ਰੋ ਰਹੇ ਹਨ: ਮੁਲਾਇਮ ਸਿੰਘ ਯਾਦਵ

ਨਵੀਂ ਦਿੱਲੀ— ਸੰਸਦ 'ਚ ਬੇਭਰੋਸਗੀ 'ਤੇ ਬਹਿਸ 'ਚ ਭਾਗ ਲੈਣ ਪਹੁੰਚੇ ਸਪਾ ਸਹਾਇਕ ਮੁਲਾਇਮ ਸਿੰਘ ਯਾਦਵ ਨੇ ਕੇਂਦਰ ਸਰਕਾਰ 'ਤੇ ਜਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਵਿਰੋਧੀ ਧਿਰ ਨੂੰ ਛੱਡੋ ਮੋਦੀ ਸਰਕਾਰ ਨਾਲ ਭਾਜਪਾ ਨੇਤਾ ਹੀ ਖੁਸ਼ ਨਹੀਂ ਹੈ। ਅੱਜ ਭਾਜਪਾ ਨੇਤਾ ਰੋ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਰਕਾਰ ਨੇ ਕਿਸਾਨਾਂ, ਨੌਜਵਾਨਾਂ ਅਤੇ ਵਿਪਾਰੀਆਂ ਲਈ ਕੁਝ ਵੀ ਨਹੀਂ ਕੀਤਾ ਹੈ।  


ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ
ਮੁਲਾਇਮ ਸਿੰਘ ਨੇ ਕਿਹਾ ਕਿ ਸਰਕਾਰ ਨੇ ਹਰ ਸਾਲ ਨੌਜਵਾਨਾਂ ਨੂੰ 2 ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਹਰ ਭਾਰਤੀ ਦੇ ਖਾਤੇ 'ਚ 15-15 ਲੱਖ ਰੁਪਏ ਜਮ੍ਹਾ ਕਰਨ ਦੀ ਗੱਲ ਕਹੀ ਸੀ ਪਰ ਉਹ ਆਪਣੇ ਕਿਸੇ ਵੀ ਵਾਅਦੇ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਹੈ।
ਯੂ. ਪੀ. ਦਾ ਵਿਕਾਸ ਹੋ ਜਾਵੇ ਤਾਂ ਸਮਝੋ ਪੂਰੇ ਦੇਸ਼ ਦਾ ਹੋ ਗਿਆ—
ਮੁਲਾਇਮ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇਸ਼ ਦਾ 1/6ਵਾਂ ਹਿੱਸਾ ਹੈ। ਜੇਕਰ ਇਕੱਲੇ ਯੂ. ਪੀ. 'ਚ ਸਹੀ ਢੰਗ ਨਾਲ ਹੋ ਜਾਵੇ ਤਾਂ ਪੂਰੇ ਦੇਸ਼ ਦਾ ਕੰਮ ਹੋ ਜਾਵੇਗਾ। ਵਪਾਰੀ ਵਰਗ ਜੀ. ਐੱਸ. ਟੀ.ਅਤੇ ਨੋਟਬੰਦੀ ਤੋਂ ਪਰੇਸ਼ਾਨ ਹਨ। ਕਿਸਾਨਾਂ 'ਤੇ ਗੱਲ ਕਰਦੇ ਹੋਏ ਮੁਲਾਇਮ ਸਿੰਘ ਨੇ ਕਿਹਾ ਕਿ ਦੌਰ ਜਿਹਾ ਸੀ ਕਿ ਅਮਰੀਕਾ 'ਚ ਕਿਸਾਨਾਂ ਨੇ ਕਣਕ ਦੀ ਜ਼ਿਆਦਾਤਰ ਪੈਦਾਵਾਰ ਕਰ ਲਈ ਸੀ, ਉੱਥੋਂ ਦੀ ਸਰਕਾਰ ਨੇ ਕਣਕ ਨੂੰ ਸਮੁੰਦਰ 'ਚ ਸੁੱਟ ਦਿੱਤਾ ਪਰ ਕਿਸਾਨਾਂ ਨੂੰ ਘਾਟਾ ਨਹੀਂ ਹੋਣ ਦਿੱਤਾ।

Most Read

  • Week

  • Month

  • All