ਝਾਰਖੰਡ ਦੇ ਮੰਤਰੀ ਨੇ ਕਿਹਾ, ਸਵਾਮੀ ਨਹੀਂ ਧੋਖੇਬਾਜ਼ ਹਨ ਅਗਨੀਵੇਸ਼

ਰਾਂਚੀ— ਬੀਤੇ ਦਿਨੀਂ ਝਾਰਖੰਡ ਪੁੱਜੇ ਸਮਾਜਿਕ ਵਰਕਰ ਸਵਾਮੀ ਅਗਨੀਵੇਸ਼ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਹੁਣ ਝਾਰਖੰਡ ਦੇ ਮੰਤਰੀ ਸੀ.ਪੀ.ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕਰਨ ਦੀ ਥਾਂ ਸਵਾਮੀ ਅਗਨੀਵੇਸ਼ ਨੂੰ ਧੋਖੇਬਾਜ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵਾਮੀ ਭਗਵਾ ਕੱਪੜੇ ਲੋਕਾਂ ਨੂੰ ਠੱਗਣ ਲਈ ਪਾਉਂਦੇ ਹਨ। ਮੰਤਰੀ ਨੇ ਇੱਥੋਂ ਤੱਕ

ਕਿਹਾ ਕਿ ਸਵਾਮੀ ਅਗਨੀਵੇਸ਼ ਨੇ ਪਬਲੀਸਿਟੀ ਲਈ ਖੁਦ 'ਤੇ ਹਮਲਾ ਕਰਵਾਇਆ ਅਤੇ ਇਸ ਦੀ ਯੋਜਨਾ ਬਣਾਈ।


ਸਾਹਮਣੇ ਆਈ ਵੀਡੀਓ 'ਚ ਭੀੜ ਸਮਾਜਿਕ ਵਰਕਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਕਥਿਤ ਰੂਪ ਤੋਂ ਕੁੱਟਦੇ ਹੋਏ ਦਿੱਖ ਰਹੇ ਹਨ। ਘਟਨਾ ਦੇ ਬਾਰੇ 'ਚ ਪੁੱਛਣ 'ਤੇ ਪੁਲਸ ਅਧਿਕਾਰੀ ਸ਼ੈਲੇਂਦਰ ਪ੍ਰਸਾਦ ਬਰਨਵਾਲ ਨੇ ਕਿਹਾ ਕਿ ਜ਼ਿਲੇ 'ਚ ਅਗਨੀਵੇਸ਼ ਦੇ ਪ੍ਰੋਗਰਾਮ ਨੂੰ ਲੈ ਕੇ ਉਨ੍ਹਾਂ ਦੇ ਕੋਲ ਪਹਿਲਾਂ ਤੋਂ ਜਾਣਕਾਰੀ ਨਹੀਂ ਸੀ।

Most Read

  • Week

  • Month

  • All