ਪੀ.ਐੱਮ.ਐੱਲ.-ਐੱਨ. ਪਾਰਟੀ ਦੇ ਦੋ ਉਮੀਦਵਾਰਾਂ 'ਤੇ ਹਮਲਾ, ਵਾਲ-ਵਾਲ ਬਚੇ

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ 2 ਉਮੀਦਵਾਰ ਪਿਓ-ਪੁੱਤਰ ਰੈਲੀ ਦੇ ਬਾਅਦ ਘਰ ਵਾਪਸ ਪਰਤ ਰਹੇ ਸਨ। ਰਸਤੇ ਵਿਚ ਕੁਝ ਅਣਜਾਣ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਚੰਗੀ ਕਿਸਮਤ ਨਾਲ ਦੋਵੇਂ ਵਾਲ-ਵਾਲ ਬਚੇ ਗਏ। ਇਕ ਸਮਾਚਾਰ ਏਜੰਸੀ ਨੇ ਇਹ ਖਬਰ ਦਿੱਤੀ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਸ਼ੇਖ ਆਫਤਾਬ

ਅਹਿਮਦ ਅਤੇ ਉਨ੍ਹਾਂ ਦੇ ਬੇਟੇ ਸ਼ੇਖ ਸਲਮਾਨ ਇਕ ਚੋਣ ਰੈਲੀ ਤੋਂ ਘਰ ਵਾਪਸ ਪਰਤ ਰਹੇ ਸਨ। ਰਸਤੇ ਵਿਚ ਹਮਲਾਵਰਾਂ ਨੇ ਅਟਕ ਦੇ ਕਾਮਰਾ ਵਿਚ ਕੱਲ ਦੇਰ ਰਾਤ ਉਨ੍ਹਾਂ ਦੀ ਗੱਡੀ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਉਹ ਦੋਵੇਂ ਵਾਲ-ਵਾਲ ਬਚ ਗਏ। ਖਬਰ ਵਿਚ ਦੱਸਿਆ ਗਿਆ ਹੈ ਕਿ ਦੋਵੇਂ ਚੋਣ ਮੈਦਾਨ ਵਿਚ ਖੜ੍ਹੇ ਹਨ। ਪਾਕਿਸਤਾਨ ਦੀ ਕੇਂਦਰੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਅਹਿਮਦ ਸੰਸਦੀ ਚੋਣਾਂ ਵਿਚ ਪੀ.ਐੱਮ.ਐੱਲ.-ਐੱਨ. ਦੇ ਉਮੀਦਵਾਰ ਹਨ ਜਦਕਿ ਉਨ੍ਹਾਂ ਦੇ ਬੇਟੇ ਸਲਮਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ ਵਿਚ ਹਨ।

Most Read

  • Week

  • Month

  • All