ਧਨਾਸ 'ਚ 90 ਗ਼ੈਰ-ਕਾਨੂੰਨੀ ਨਿਰਮਾਣ ਤੋੜੇ

ਧਨਾਸ 'ਚ ਲਾਲ ਡੋਰੇ ਦੇ ਬਾਹਰ ਗ਼ੈਰ-ਕਾਨੂੰਨੀ ਰੂਪ 'ਚ ਬੈਠੇ ਕਬਾੜੀਆਂ ਨੂੰ ਹਟਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਜਾਇਦਾਦ ਵਿਭਾਗ ਦੀ ਡਰਾਈਵ ਦੂਜੇ ਦਿਨ ਵੀ ਜਾਰੀ ਰਹੀ। ਬੁੱਧਵਾਰ ਨੂੰ ਵਿਭਾਗ ਨੇ 90 ਗ਼ੈਰ-ਕਾਨੂੰਨੀ ਨਿਰਮਾਣਾਂ ਨੂੰ ਤੋੜ ਦਿੱਤਾ ਤੇ ਇਥੇ ਗ਼ੈਰ-ਕਾਨੂੰਨੀ ਰੂਪ 'ਚ ਕੰਮ ਕਰ ਰਹੇ ਕਬਾੜੀਆਂ ਨੂੰ ਹਟਾ ਦਿੱਤਾ।


ਡਰਾਈਵ ਸਵੇਰੇ 9 ਵਜੇ ਸ਼ੁਰੂ ਹੋਈ ਸੀ, ਜੋ ਕਿ ਸ਼ਾਮ 5 ਵਜੇ ਤਕ ਜਾਰੀ ਰਹੀ। ਟੀਮ ਸਵੇਰੇ-ਸਵੇਰੇ ਹੀ ਮੌਕੇ 'ਤੇ ਪਹੁੰਚ ਗਈ, ਜਿਸ ਨਾਲ ਕਬਾੜੀਆਂ ਸਮੇਤ ਹੋਰ ਦੁਕਾਨਦਾਰਾਂ 'ਚ ਹੜਕੰਪ ਮਚ ਗਿਆ। ਟੀਮ ਨੇ ਇਨ੍ਹਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਤੇ ਗ਼ੈਰ-ਕਾਨੂੰਨੀ ਨਿਰਮਾਣਾਂ 'ਤੇ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੁਰੱਖਿਆ ਸਬੰਧੀ ਭਾਰੀ ਪੁਲਸ ਫੋਰਸ ਵੀ ਤਾਇਨਾਤ ਸੀ।
ਇਹੀ ਕਾਰਨ ਹੈ ਕਿ ਦੁਕਾਨਦਾਰਾਂ ਨੇ ਥੋੜ੍ਹੇ-ਬਹੁਤ ਵਿਰੋਧ ਦੀ ਵੀ ਕੋਸ਼ਿਸ਼ ਕੀਤੀ ਪਰ ਟੀਮ ਦੇ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਇਸ ਸਬੰਧੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੂਰਾ ਏਰੀਆ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਬਾੜੀ ਮਾਰਕੀਟ 'ਚ ਬਣੀਆਂ ਇਨ੍ਹਾਂ ਦੁਕਾਨਾਂ ਸਬੰਧੀ ਵਿਭਾਗ ਤੋਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਦੁਕਾਨਾਂ ਇਥੋਂ ਨਹੀਂ ਹਟਾਈਆਂ ਗਈਆਂ। ਮਜਬੂਰਨ ਉਨ੍ਹਾਂ ਨੂੰ ਡਰਾਈਵ ਚਲਾ ਕੇ ਇਨ੍ਹਾਂ ਨੂੰ ਹਟਾਉਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਸਾਮਾਨ ਹਟਾਉਣ ਲਈ ਇਨ੍ਹਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇਗਾ ਜੇਕਰ ਇਸ ਦੌਰਾਨ ਇਹ ਸਾਮਾਨ ਹਟਾ ਲੈਂਦੇ ਹਨ ਤਾਂ ਠੀਕ ਹੈ, ਨਹੀਂ ਤਾਂ ਉਹ ਦੁਬਾਰਾ ਡਰਾਈਵ ਚਲਾ ਕੇ ਪੂਰੇ ਸਾਮਾਨ ਨੂੰ ਹਟਾ ਦੇਣਗੇ।

 

Most Read

  • Week

  • Month

  • All