ਪੁਲਸ ਨੇ ਦਿਲਪ੍ਰੀਤ ਢਾਹਾਂ ਦੀ ਫੇਸਬੁੱਕ ਆਈ. ਡੀ. ਤੋਂ ਪਰਮੀਸ਼ ਵਰਮਾ ਵਾਲੀਆਂ ਪੋਸਟਾਂ ਹਟਵਾਈਆਂ

ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਸਵਾ ਮਹੀਨਾ ਪਹਿਲਾਂ ਹੋਏ ਜਾਨਲੇਵਾ ਹਮਲੇ ਉਪਰੰਤ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਆਈ. ਡੀ. 'ਤੇ ਦਿਲਪ੍ਰੀਤ ਵਲੋਂ ਉਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ । ਬਾਕਾਇਦਾ ਤੌਰ 'ਤੇ ਦਿਲਪ੍ਰੀਤ ਦੇ ਹੱਥ ਵਿਚ ਪਿਸਤੌਲ ਤੇ ਦੂਜੇ ਪਾਸੇ ਪਰਮੀਸ਼ ਵਰਮਾ ਦੀ ਫੋਟੋ ਲਾਈ ਗਈ ਸੀ । ਪਰਮੀਸ਼ ਦੀ ਫੋਟੋ 'ਤੇ ਲਾਲ ਰੰਗ ਨਾਲ ਕਰਾਸ ਮਾਰਿਆ ਗਿਆ ਸੀ ।


ਕੀ ਸੀ ਮਾਮਲਾ
ਦੱਸਣਯੋਗ ਹੈ ਕਿ ਬੀਤੀ 14 ਅਪ੍ਰੈਲ ਦੀ ਦੇਰ ਰਾਤ ਸਾਢੇ 12 ਵਜੇ ਗਾਇਕ ਪਰਮੀਸ਼ ਵਰਮਾ 'ਤੇ ਅਣਪਛਾਤੇ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਸੀ, ਜਦੋਂ ਉਹ ਮੋਹਾਲੀ ਦੇ ਸੈਕਟਰ-91 ਸਥਿਤ ਆਪਣੇ ਘਰ ਨੂੰ ਕਾਰ ਵਿਚ ਵਾਪਸ ਆ ਰਿਹਾ ਸੀ । ਇਸ ਹਮਲੇ ਵਿਚ ਪਰਮੀਸ਼ ਤੇ ਉਸ ਦਾ ਦੋਸਤ ਕੁਲਵੰਤ ਸਿੰਘ ਚਾਹਲ ਵੀ ਜ਼ਖ਼ਮੀ ਹੋ ਗਿਆ ਸੀ। ਪੁਲਸ ਵਲੋਂ ਪੁਲਸ ਸਟੇਸ਼ਨ ਫੇਜ਼-1 ਵਿਚ ਕੁਲਵੰਤ ਸਿੰਘ ਨਿਵਾਸੀ ਪਿੰਡ ਡਡਹੇੜਾ ਜ਼ਿਲਾ ਪਟਿਆਲਾ ਦੇ ਬਿਆਨਾਂ 'ਤੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ । ਉਸ ਹਮਲੇ ਦੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ 'ਤੇ ਫੋਟੋ ਅਪਲੋਡ ਕਰਕੇ ਜ਼ਿੰਮੇਵਾਰੀ ਲਈ ਗਈ ਸੀ।

 

Most Read

  • Week

  • Month

  • All