ਅਲਰਟ : ਨਿਪਾਹ ਵਾਇਰਸ ਦੇ ਮੱਦੇਨਜ਼ਰ ਕੇਰਲ ਜਾਂ ਪੱਛਮੀ ਬੰਗਲ ਤੋਂ ਆਉਣ ਵਾਲਿਆਂ ਦੀ ਸੂਚਨਾ ਤੁਰੰਤ ਹੈਲਥ ਵਿਭਾਗ ਨੂੰ ਦੇਣ ਦਾ ਹੁਕਮ

ਕੇਰਲ ਦੇ ਕੋਝੀਕੋਡ ਵਿਚ ਫੈਲੇ ਨਿਪਾਹ ਵਾਇਰਸ ਨੂੰ ਦੇਖਦਿਆਂ ਬੁੱਧਵਾਰ ਨੂੰ ਹੈਲਥ ਵਿਭਾਗ ਨੇ ਸ਼ਹਿਰ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਹੈਲਥ ਵਿਭਾਗ ਨੇ ਗਾਈਡਲਾਈਨਜ਼ ਜਾਰੀ ਕਰਦਿਆਂ ਸ਼ਹਿਰ ਦੇ ਸਾਰੇ ਹੋਟਲਾਂ ਤੇ ਐਨੀਮਲ ਹਾਸਪੀਟਲਜ਼ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ। ਗਾਈਡਲਾਈਨਜ਼ ਮੁਤਾਬਕ ਜੇਕਰ ਕੋਈ ਵਿਅਕਤੀ ਕੇਰਲ ਜਾਂ

ਪੱਛਮੀ ਬੰਗਾਲ ਤੋਂ ਆਉਂਦਾ ਹੈ ਤਾਂ ਤੁਰੰਤ ਸੁਰੱਖਿਆ ਵਰਤਦਿਆਂ ਹੈਲਥ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਹਾਲਾਂਕਿ ਅਜੇ ਤਕ ਸ਼ਹਿਰ ਵਿਚ ਇਸ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਜਿਸ ਤੇਜ਼ੀ ਨਾਲ ਇਹ ਵਾਇਰਸ ਫੈਲ ਰਿਹਾ ਹੈ, ਉਸ ਨੂੰ ਦੇਖਦਿਆਂ ਹੈਲਥ ਵਿਭਾਗ ਨੇ ਇਹ ਕਦਮ ਉਠਾਇਆ ਹੈ। ਇਸ ਲਈ ਸ਼ਹਿਰ ਦੇ ਸਾਰੇ ਹੋਟਲਾਂ ਤੇ ਦੂਸਰੀਆਂ ਸੰਸਥਾਵਾਂ ਨੂੰ ਬਾਕਾਇਦਾ ਮੇਲ ਤੇ ਲੈਟਰ ਰਾਹੀਂ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸਾਰੇ ਐਨੀਮਲ ਹਾਸਪੀਟਲਜ਼ ਨੂੰ ਵੀ ਹੁਕਮ ਦਿੱਤੇ ਹਨ ਕਿ ਜੇਕਰ ਹਸਪਤਾਲ ਵਿਚ ਘੋੜਾ, ਬਾਂਦਰ, ਭਾਲੂ ਜਾਂ ਕੋਈ ਹੋਰ ਜਾਨਵਰ ਬੀਮਾਰ ਹਾਲਤ ਵਿਚ ਆਉਂਦਾ ਹੈ ਤਾਂ ਇਸ ਦੀ ਵੀ ਸੂਚਨਾ ਦਿੱਤੀ ਜਾਵੇ, ਤਾਂ ਜੋ ਮੌਕੇ 'ਤੇ ਜਾ ਕੇ ਜਾਂਚ ਹੋ ਸਕੇ।
ਜਾਂਚ ਲਈ ਬਣਾਈ ਟੀਮ
ਕੋਈ ਵੀ ਵਿਅਕਤੀ ਜੇਕਰ ਕੇਰਲ ਜਾਂ ਪੱਛਮੀ ਬੰਗਾਲ ਤੋਂ ਚੰਡੀਗੜ੍ਹ ਵਿਚ ਆਇਆ ਹੈ ਤਾਂ ਇਸ ਦੀ ਸੂਚਨਾ ਮਿਲਣ 'ਤੇ ਵਿਭਾਗ ਵਲੋਂ ਜਾਂਚ ਕੀਤੀ ਜਾਵੇਗੀ। ਉਥੇ ਹੀ ਕਿਸੇ ਵੀ ਜਾਨਵਰ ਦੇ ਬੀਮਾਰ ਹੋਣ 'ਤੇ ਵੀ ਟੀਮ ਮੌਕੇ 'ਤੇ ਜਾ ਕੇ ਜਾਂਚ ਕਰੇਗੀ ਕਿ ਕਿਤੇ ਉਸ 'ਚ ਨਿਪਾਹ ਵਾਇਰਸ ਤਾਂ ਨਹੀਂ। ਸ਼ਹਿਰ ਦੇ ਤਿੰਨਾਂ ਵੱਡੇ ਹਸਪਤਾਲਾਂ ਪੀ. ਜੀ. ਆਈ., ਜੀ. ਐੱਮ. ਸੀ. ਐੱਚ.-32 ਤੇ ਜੀ. ਐੱਮ. ਐੱਸ. ਐੱਚ.-16 ਦੇ ਡਾਕਟਰਾਂ ਦੀ ਮਦਦ ਇਸ ਵਿਚ ਲਈ ਜਾ ਰਹੀ ਹੈ। ਉਥੇ ਹੀ ਹੈਲਥ ਸੈਕਟਰੀ ਅਨੁਰਾਗ ਅਗਰਵਾਲ ਇਸ ਦੀ ਨਿਗਰਾਨੀ ਕਰ ਰਹੇ ਹਨ। ਹੈਲਥ ਵਿਭਾਗ ਦੀ ਮੰਨੀਏ ਤਾਂ ਸ਼ਹਿਰ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਨਾਲ ਨਿਪਟਣ ਲਈ ਤਿਆਰ ਹੈ, ਇਹ ਸਾਰੀਆਂ ਗਾਈਡਲਾਈਨਜ਼ ਸੁਰੱਖਿਆ ਵਜੋਂ ਲਈਆਂ ਜਾ ਰਹੀਆਂ ਹਨ।
ਪੀ. ਜੀ. ਆਈ. ਹੈ ਤਿਆਰ
ਪੀ. ਜੀ. ਆਈ. ਨਿਰਦੇਸ਼ਕ ਪ੍ਰੋ. ਜਗਤ ਰਾਮ ਨੇ ਦੱਸਿਆ ਕਿ ਵਾਇਰੋਲਾਜੀ ਵਿਭਾਗ ਦੇ ਹੈੱਡ ਪ੍ਰੋ. ਆਰ. ਕੇ. ਰਾਠਾਂ ਅਜੇ ਵੀ ਪੁਣੇ ਵਿਚ ਹੀ ਹਨ। ਅਜੇ ਤਕ ਹਸਪਤਾਲ ਵਿਚ ਇਸ ਦੇ ਟੈਸਟ ਨਹੀਂ ਹੋਏ ਹਨ ਤੇ ਇਸ ਦੀ ਸਹੂਲਤ ਸਾਡੇ ਕੋਲ ਨਹੀਂ ਹੈ ਪਰ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਵਿਭਾਗ ਦੇ ਨਾਲ ਸਾਰੇ ਡਾਕਟਰ ਵੀ ਅਲਰਟ ਹਨ।
ਚਮਗਿੱਦੜ ਤੋਂ ਫੈਲਦਾ ਹੈ ਵਾਇਰਸ
ਮਾਹਿਰਾਂ ਦੀ ਮੰਨੀਏ ਤਾਂ ਇਹ ਵਾਇਰਸ ਫਲ ਖਾਣ ਵਾਲੇ ਚਮਗਿੱਦੜਾਂ ਤੋਂ ਫੈਲਦਾ ਹੈ। ਚਮਗਿੱਦੜ ਖਜੂਰ ਜਾਂ ਇਸ ਦਾ ਰਸ ਪੀਂਦਾ ਹੈ। ਉਥੇ ਹੀ ਜੂਠੇ ਫਲ ਖਾਣ ਨਾਲ ਇਨਸਾਨਾਂ ਜਾਂ ਦੂਸਰੇ ਜਾਨਵਰਾਂ ਵਿਚ ਵੀ ਵਾਇਰਸ ਫੈਲ ਸਕਦਾ ਹੈ। ਉਥੇ ਹੀ ਇਨਸਾਨ ਤੋਂ ਦੂਸਰੇ ਇਨਸਾਨ ਵਿਚ ਸਾਹ ਰਾਹੀਂ ਵਾਇਰਸ ਫੈਲ ਸਕਦਾ ਹੈ। ਇਨਫੈਕਸ਼ਨ ਵਿਚ ਸਾਹ ਲੈਣ ਨਾਲ ਸਬੰਧਤ ਗੰਭੀਰ ਬੀਮਾਰੀ ਹੋ ਸਕਦੀ ਹੈ ਜਾਂ ਜਾਨਲੇਵਾ ਇੰਸਫਲਾਈਟਸ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ।

Most Read

  • Week

  • Month

  • All