ਕੈਪਟਨ ਮਨਾਲੀ 'ਚ ਮਨਾਉਣਗੇ ਅਰੂਸਾ ਦਾ ਜਨਮ ਦਿਨ

ਰਾਜਨੀਤੀ ਦੀ ਖੇਡ ਤੋਂ ਦੂਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਂਤੀ ਦੀ ਖੋਜ 'ਚ ਹਿਮਾਚਲ ਦੀਆਂ ਵਾਦੀਆਂ 'ਚ ਪਹੁੰਚੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਇਨੀਂ ਦਿਨੀਂ ਪੰਜ ਦਿਨਾਂ ਦੀ ਛੁੱਟੀ 'ਤੇ ਹਿਮਾਚਲ ਦੇ ਜ਼ਿਲ੍ਹਾ ਕੁੱਲੂ ਦੇ ਮਨਾਲੀ ਸ਼ਹਿਰ 'ਚ ਹਨ। ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ 21 ਮਈ ਨੂੰ ਕੈਪਟਨ ਦੀ ਪਾਕਿਸਤਾਨੀ ਦੋਸਤ ਅਰੂਸਾ

ਆਲਮ ਦਾ ਜਨਮ ਦਿਨ ਹੈ। ਕੈਪਟਨ ਅਰੂਸਾ ਦਾ ਜਨਮ ਦਿਨ ਜ਼ਿਆਦਾਤਰ ਪਹਾੜੀ ਵਾਦੀਆਂ 'ਚ ਹੀ ਮਨਾਉਂਦੇ ਹਨ। 2017 'ਚ ਕੈਪਟਨ ਨੇ ਅਰੂਸਾ ਆਲਮ ਦਾ ਜਨਮ ਦਿਨ ਸ਼ਿਮਲਾ ਤੋਂ 16 ਕਿਲੋਮੀਟਰ ਦੂਰ ਮਸ਼ੋਬਰਾ ਦੇ ਫਰੀਦਕੋਟ ਹਾਊਸ 'ਚ ਮਨਾਇਆ ਸੀ। ਇਸ ਵਾਰ ਕੈਪਟਨ ਸਾਹਿਬ ਮਨਾਲੀ ਦੀਆਂ ਵਾਦੀਆਂ 'ਚ ਅਰੂਸਾ ਦਾ ਜਨਮ ਦਿਨ ਮਨਾਉਣਗੇ। ਹਾਲਾਂਕਿ ਪਤਾ ਲੱਗਾ ਹੈ ਕਿ ਇਸ ਵਾਰ ਦੀ ਪਾਰਟੀ 'ਚ ਜ਼ਿਆਦਾ ਮਹਿਮਾਨਾਂ ਨੂੰ ਨਹੀਂ ਸੱਦਿਆ ਗਿਆ ਹੈ। ਇਸ ਦਾ ਮੁੱਖ ਕਾਰਨ ਸ਼ਾਹਕੋਟ 'ਚ ਵਿਧਾਨ ਸਭਾ ਉਪ ਚੋਣ ਹੋਣਾ ਵੀ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਸ਼ਾਹਕੋਟ 'ਚ ਹੀ ਡਟੇ ਹੋਏ ਹਨ। ਹਾਲਾਂਕਿ ਇਹ ਕੈਪਟਨ ਦਾ ਇਹ ਨਿੱਜੀ ਦੌਰਾ ਹੈ ਪਰ ਉਨ੍ਹਾਂ ਦੇ ਹੋਰ ਮਿੱਤਰ ਕੇਵਲ ਸਿੰਘ ਢਿੱਲੋਂ ਅਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਇਸ ਪਾਰਟੀ 'ਚ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਰਟੀ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਜਨੀਤੀ ਤੋਂ ਕੁਝ ਪਲਾਂ ਲਈ ਦੂਰ ਹੋ ਕੇ ਕੈਪਟਨ ਅਮਰਿੰਦਰ ਸਿੰਘ ਸੁਕੂਨ ਦੇ ਪਲ ਬਿਤਾਉਣ ਲਈ ਹਿਮਾਚਲ ਗਏ ਹੋਏ ਹਨ। ਆਪਣੇ ਦੌਰੇ ਦੇ ਦੂਜੇ ਦਿਨ ਐਤਵਾਰ ਨੂੰ ਉਹ ਸੋਲੰਗਨਾਲਾ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਵਾਦੀਆਂ 'ਚ ਘੁੰਮਣ ਦਾ ਆਨੰਦ ਲਿਆ। ਮੁੱਖ ਮੰਤਰੀ ਨੇ ਆਪਣੇ ਦੋਸਤਾਂ ਨਾਲ ਦੁਪਹਿਰ ਦਾ ਭੋਜਨ ਵੀ ਸੋਲੰਗ 'ਚ ਹੀ ਕੀਤਾ।

Most Read

  • Week

  • Month

  • All