ਜਲੰਧਰ 'ਚ 'ਆਪ' ਆਗੂ ਉਡਾਰੀ ਮਾਰਨ ਦੀ ਤਿਆਰੀ 'ਚ

ਜਲੰਧਰ ਵਿਚ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਦਿਨਾਂ ਵਿਚ ਕਈ ਵੱਡੇ ਝਟਕੇ ਲੱਗ ਸਕਦੇ ਹਨ। ਪਾਰਟੀ ਦੇ ਸ਼ਾਹਕੋਟ ਤੋਂ ਵੱਡੇ ਆਗੂ ਡਾ. ਅਮਰਜੀਤ ਥਿੰਦ ਤਾਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਦਾ ਪੱਲਾ ਫੜ ਚੁੱਕੇ ਹਨ ਪਰ ਹੁਣ ਆਉਣ ਵਾਲੇ ਦਿਨਾਂ ਵਿਚ ਹੋਰ ਕਈ ਵੱਡੇ ਚਿਹਰੇ 'ਆਪ' ਨੂੰ ਅਲਵਿਦਾ ਕਹਿ ਸਕਦੇ ਹਨ।


ਮਾਮਲੇ ਬਾਰੇ ਸੂਤਰਾਂ ਦੀ ਮੰਨੀਏ ਤਾਂ ਅੱਜ ਸ਼ਾਹਕੋਟ ਵਿਚ ਹੋਣ ਵਾਲੀ ਵੱਡੀ ਸਿਆਸੀ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਵਲੋਂ ਸੁਨੀਲ ਜਾਖੜ ਦੀ ਹਾਜ਼ਰੀ ਵਿਚ 'ਆਪ' ਪਾਰਟੀ ਦੇ ਜਲੰਧਰ ਜ਼ਿਲਾ ਪ੍ਰਧਾਨ ਬੱਬੂ ਨੀਲਕੰਠ ਕਾਂਗਰਸ ਦਾ ਹੱਥ ਫੜ ਸਕਦੇ ਹਨ ਅਤੇ ਇਸ ਲਈ ਸਾਰੀ ਰਣਨੀਤੀ ਤਿਆਰ ਹੋ ਚੁੱਕੀ ਹੈ। ਦੱਸ ਦੇਈਏ ਕਿ ਨੀਲਕੰਠ ਪਹਿਲਾਂ ਕਾਂਗਰਸ ਵਿਚ ਹੀ ਸਨ ਅਤੇ 2016 ਵਿਚ ਕਾਂਗਰਸ ਛੱਡ ਕੇ 'ਆਪ' ਵਿਚ ਆ ਗਏ ਸਨ। ਉਨ੍ਹਾਂ ਦਾ ਛੋਟਾ ਭਰਾ ਕਾਂਗਰਸ ਵਲੋਂ ਕੌਂਸਲਰ ਹੈ ਅਤੇ ਚਰਚਾ ਹੈ ਕਿ ਕੱਲ ਨੀਲਕੰਠ 'ਆਪ' ਛੱਡ ਕੇ ਕਾਂਗਰਸ ਦਾ ਪੱਲਾ ਫੜ ਸਕਦੇ ਹਨ। ਦੂਜੇ ਪਾਸੇ 'ਆਪ' ਪਾਰਟੀ ਦੇ ਤੇਜ਼ਤਰਾਰ ਆਗੂ ਐੱਚ. ਐੱਸ. ਵਾਲੀਆ ਦਾ ਅਕਾਲੀ ਦਲ ਵਿਚ ਜਾਣਾ ਤੈਅ ਹੋ ਚੁੱਕਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਅੱਜ ਵਾਲੀਆ ਦੀ ਸਵੇਰੇ ਸੁਖਬੀਰ ਬਾਦਲ ਨਾਲ ਹੋਟਲ ਵਿਚ ਬੈਠਕ ਵੀ ਹੋਈ ਸੀ। ਸ਼ਾਹਕੋਟ ਵਿਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਦੌਰਾਨ ਵਾਲੀਆ ਅਕਾਲੀ ਦਲ ਜੁਆਇਨ ਕਰ ਸਕਦੇ ਹਨ। ਅਜਿਹੇ ਵਿਚ 'ਆਪ' ਪਾਰਟੀ ਲਈ ਆਉਣ ਵਾਲੇ ਦਿਨ ਬੇਹੱਦ ਖਰਾਬ ਹੋਣੇ ਤੈਅ ਹਨ। ਜਾਣਕਾਰ ਇਹ ਵੀ ਦੱਸਦੇ ਹਨ ਕਿ 'ਆਪ' ਪਾਰਟੀ ਦੇ ਤਕਰੀਬਨ 5 ਸਟੈਂਡਿੰਗ ਵਿਧਾਇਕ ਸਿੱਧੇ ਤੌਰ 'ਤੇ ਸੁਖਬੀਰ ਬਾਦਲ ਦੇ ਸੰਪਰਕ ਵਿਚ ਹਨ ਅਤੇ 2019 ਚੋਣਾਂ ਤੋਂ ਪਹਿਲਾਂ-ਪਹਿਲਾਂ ਉਹ ਸਾਰੇ ਅਕਾਲੀ ਦਲ ਵਿਚ ਆ ਸਕਦੇ ਹਨ। ਮਾਮਲੇ ਬਾਰੇ 'ਆਪ' ਦੇ ਜ਼ਿਲਾ ਪ੍ਰਧਾਨ ਬੱਬੂ ਨੀਲਕੰਠ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

Most Read

  • Week

  • Month

  • All