ਨਿਰਪੱਖ ਚੋਣ ਲਈ ਕੈਪਟਨ ਨੂੰ ਆਰੂਸਾ ਨਾਲ ਭੇਜਿਆ ਜਾਵੇ ਸ਼ਿਮਲਾ : ਖਹਿਰਾ

ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਤੋਂ ਬਾਹਰ ਸ਼ਿਮਲਾ ਭੇਜਣ ਦੀ ਮੰਗ ਕੀਤੀ ਹੈ। ਜਲੰਧਰ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਦਾ ਤਾਨਸ਼ਾਹ ਰਵੱਈਆ ਅਖਤਿਆਰ ਕੀਤਾ ਹੈ, ਅਜਿਹੇ ਵਿਚ ਸ਼ਾਹਕੋਟ ਜ਼ਿਮਨੀ ਚੋਣ ਨਿਰਪੱਖ ਨਹੀਂ ਹੋ

ਸਕਦੀ। ਇਸ ਲਈ ਕੈਪਟਨ ਨੂੰ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਆਰੂਸਾ ਨਾਲ ਸ਼ਿਮਲਾ ਘੁੰਮਣ ਲਈ ਭੇਜਿਆ ਜਾਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਐੱਸ. ਐੱਚ. ਓ. ਬਾਜਵਾ ਨੂੰ ਅਨੈਤਿਕ ਆਖ ਰਹੇ ਹਨ ਪਰ ਆਪਣੀ ਦੋਸਤ ਆਰੂਸਾ ਨਾਲ ਰਹਿਣਾ ਨੈਤਿਕ ਕਿੱਥੋਂ ਹੈ। ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਸੋਮਵਾਰ ਨੂੰ ਮੁੱਖ ਮੰਤਰੀ ਇਕ ਦਾਗੀ ਉਮੀਦਵਾਰ ਦੇ ਹੱਕ ਵਿਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ, ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕਾਂਗਰਸ ਵਲੋਂ ਇਹ ਜ਼ਿਮਨੀ ਚੋਣ ਹਾਈਜੈਕ ਕੀਤੀ ਜਾਵੇਗੀ।
ਖਹਿਰਾ ਨੇ ਕਿਹਾ ਕਿ ਕਾਂਗਰਸ ਦੇ ਦਾਗੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਫਸਣ ਤੋਂ ਇਲਾਵਾ ਹੋਰ ਵੀ ਕਈ ਸ਼ਿਕਾਇਤਾਂ ਹਨ, ਉਸ ਦਾ ਸਟਿੰਗ ਆਪਰੇਸ਼ਨ ਸਾਹਮਣੇ ਆ ਚੁੱਕਾ ਹੈ ਬਾਵਜੂਦ ਇਸ ਦੇ ਲਾਡੀ ਖਿਲਾਫ ਕਾਰਵਾਈ ਕਰਨ ਦੇ ਉਸ ਦਾ ਬਚਾਅ ਕਰਨਾ ਕਿੱਥੋਂ ਤਕ ਜਾਇਜ਼ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਇਹ ਗੱਲ ਆਪ ਕਬੂਲ ਚੁੱਕੇ ਹਨ ਕਿ ਪੰਜਾਬ ਵਿਚ ਪੁਲਸ ਅਧਿਕਾਰੀਆਂ ਦੀ ਬਦਲੀਆਂ ਪੰਜਾਬ ਦੇ ਵਿਧਾਇਕ ਅਤੇ ਹਲਕਾ ਇੰਚਾਰਜ ਕਰਦੇ ਹਨ। ਕੈਪਟਨ ਨੇ ਆਪ ਕਿਹਾ ਹੈ ਕਿ ਐੱਸ. ਐੱਚ. ਓ. ਬਾਜਵਾ ਪਹਿਲਾਂ ਕਪੂਰਥਲਾ ਤਾਇਨਾਤ ਸੀ ਜਿੱਥੋਂ ਉਸ ਦੀ ਬਦਲੀ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਰਵਾਈ।

 

Most Read

  • Week

  • Month

  • All