Colors: Yellow Color

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਪ੍ਰਾਹੁਣਾ' ਦਾ ਪਹਿਲਾ ਗੀਤ 'ਟਿੱਚ ਬਟਨ' ਰਿਲੀਜ਼ ਹੋ ਚੁੱਕਾ ਹੈ। ਇਸ ਰੋਮਾਂਟਿਕ ਗੀਤ ਨੂੰ ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਹੈ, ਜਿਸ 'ਚ ਵਾਮਿਕਾ ਨਾਲ ਉਸ ਦੀ ਜੋੜੀ ਬਿਲਕੁਲ ਟਿੱਚ ਬਟਨ ਵਾਂਗ ਹੀ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਗੀਤ ਨੂੰ ਚਾਰ ਚੰਨ ਲਗਾ ਰਹੀ ਹੈ। ਸਾਦਗੀ ਨਾਲ ਭਰਪੂਰ ਇਸ ਗੀਤ 'ਚ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨੂੰ ਦਰਸਾਇਆ ਗਿਆ ਹੈ। ਗੀਤ ਨੂੰ ਲਿਖਿਆ ਰਿੱਕੀ ਖਾਨ ਨੇ ਹੈ, ਜਦਕਿ

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਬੇਟੀ ਸੁਹਾਨਾ ਨਾਲ ਐਤਵਾਰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਦੋਵੇਂ ਪਿਓ-ਧੀ ਕਾਫੀ ਸਟਾਈਲਿਸ਼ ਲੱਗ ਰਹੇ ਹਨ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਮੁੰਬਈ ਏਅਰਪੋਰਟ 'ਤੇ ਪਹੁੰਚੇ।

ਮੁੰਬਈ (ਬਿਊਰੋ)— 'ਆਮਰਪਾਲੀ ਤੋਹਰੇ ਖਾਤਿਰ' ਗੀਤ 'ਚ ਆਮਰਪਾਲੀ ਨਾਲ ਠੁਮਕੇ ਲਗਾਉਣ ਤੋਂ ਬਾਅਦ ਪਵਨ ਸਿੰਘ ਹੁਣ ਸੰਭਾਵਨਾ ਸੇਠ ਨਾਲ ਥਿਰਕਦੇ ਨਜ਼ਰ ਆਉਣਗੇ। ਸੰਭਾਵਨਾ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਪਵਨ ਸਿੰਘ ਨੇ ਸੋਮਵਾਰ ਨੂੰ ਦੱਸਿਆ, ''ਹੇ ਲੀਲੀ' ਟਾਈਟਲ ਵਾਲੇ ਇਸ ਗੀਤ ਨੂੰ ਨਿਰਮਾਤਾ ਅਨਿਲ ਕਾਬਰਾ ਅਤੇ ਨਿਰਦੇਸ਼ਕ ਧੀਰਜ ਠਾਕੁਰ ਦੀ ਫਿਲਮ 'ਚੈਂਪੀਅਨ' ਲਈ ਵਿਸ਼ੇਸ਼ ਤੌਰ 'ਤੇ

ਮੁੰਬਈ (ਬਿਊਰੋ)— ਜੇ. ਪੀ. ਦੱਤਾ ਦੀ ਯੁੱਧ ਆਧਾਰਿਤ ਫਿਲਮ 'ਪਲਟਨ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਵੀਰਵਾਰ ਨੂੰ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ, ਜਿਸ 'ਚ ਪੂਰੀ ਸਟਾਰਕਾਸਟ ਆਪਣੇ ਪਰਿਵਾਰ ਨਾਲ ਪਹੁੰਚੀ।

ਇਸ ਮੌਕੇ ਜਾਨ ਅਬਰਾਹਿਮ ਵੀ ਨਜ਼ਰ ਆਏ।

ਸੋਨਮ ਸਿਨਹਾ ਆਪਣੇ ਭਰਾ ਲਵ ਨੂੰ ਅਤੇ ਸ਼ਰਧਾ ਕਪੂਰ ਆਪਣੇ ਭਰਾ ਸਿਧਾਂਤ ਨੂੰ ਸੁਪੋਰਟ ਕਰਨ ਪਹੁੰਚੀਆਂ।

ਜਾਣਕਾਰੀ ਮੁਤਾਬਕ ਫਿਲਮ ਦੀ ਕਹਾਣੀ 1962 Sino-Indian War ਤੋਂ ਬਾਅਦ ਦੀ ਕਹਾਣੀ ਹੈ।

ਜੇ. ਪੀ. ਦੱਤਾ ਇਸ ਤੋਂ ਪਹਿਲਾਂ ਵੀ ਬਾਰਡਰ ਅਤੇ 'ਐੱਲ. ਓ. ਸੀ ਕਾਰਗਿਲ' ਵਰਗੀਆਂ ਯੁੱਧ 'ਤੇ ਆਧਾਰਿਤ ਫਿਲਮਾਂ ਬਣਾ ਚੁੱਕੇ ਹਨ।

ਜੇ. ਪੀ. ਦੱਤਾ ਨਾਲ ਜਾਨ ਅਬਰਾਹਿਮ ਅਤੇ ਹਰਸ਼ਵਰਧਨ ਰਾਣੇ।


ਸਕ੍ਰੀਨਿੰਗ 'ਚ ਸ਼ਤਰੂਘਨ ਸਿਨਹਾ ਦਾ ਪੂਰਾ ਪਰਿਵਾਰ ਨਜ਼ਰ ਆਇਆ।


ਫਿਲਮ 'ਚ ਲਵ ਸਿਨਹਾ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਸੋਨੂੰ ਸੂਦ, ਗੁਰਮੀਤ ਚੌਧਰੀ ਪਤਨੀ ਦੇਬੀਨਾ ਬੈਨਰਜੀ ਨਾਲ, ਦੀਪਿਕਾ ਕੱਕੜ ਪਤੀ ਸ਼ੋਏਬ ਇਬ੍ਰਾਹਿਮ ਨਾਲ, ਸੋਨਲ ਚੌਹਾਨ, ਅਰਜੁਨ ਰਾਮਪਾਲ ਅਤੇ ਸ਼ਰਧਾ ਕਪੂਰ ਵੀ ਸਪਾਟ ਹੋਏ।

ਹੁਸ਼ਿਆਰਪੁਰ (ਅਮਰਿੰਦਰ)— ਅਭਿਨੇਤਰੀ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵਲੋਂ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਤੈਅ ਕਰ ਦਿੱਤੀ।

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੇ ਘਰ 5 ਸਤੰਬਰ ਨੂੰ ਨੰਨ੍ਹੇ ਬੇਬੀ ਬੁਆਏ ਨੇ ਜਨਮ ਲਿਆ। ਇਸ ਤੋਂ ਬਾਅਦ ਬਾਲੀਵੁੱਡ ਉਸ ਨੂੰ ਵਧਾਈ ਦੇ ਰਿਹਾ ਹੈ। ਅਜਿਹੇ 'ਚ ਸ਼ਾਹਿਦ ਦੇ ਪਾਪਾ ਪੰਕਜ ਕਪੂਰ ਨੇ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਸ਼ਾਹਿਦ-ਮੀਰਾ ਰਾਜਪੂਤ ਨੂੰ ਆਸ਼ੀਰਵਾਦ ਵੀ ਦਿੱਤਾ। ਹਾਲ ਹੀ 'ਚ ਪੰਕਜ ਨੇ ਇੰਟਰਵਿਊ 'ਚ ਕਿਹਾ, “ਮੈਨੂੰ ਕਾਫੀ ਖੁਸ਼ੀ ਹੈ ਕਿ ਸਾਡੇ ਘਰ ਨਵਾਂ ਮਹਿਮਾਨ ਆਇਆ ਹੈ।


ਘਰ ਦੇ ਸਾਰੇ ਮੈਂਬਰ ਬੱਚੇ ਦੇ ਆਉਣ 'ਤੇ ਖੁਸ਼ ਹਨ ਤੇ ਉਤਸ਼ਾਹਿਤ ਵੀ। ਇਕ ਵਾਰ ਫਿਰ ਤੋਂ ਦਾਦਾ ਬਣ ਕੇ ਮੈਂ ਕਾਫੀ ਖੁਸ਼ ਹਾਂ। ਮੈਨੂੰ ਆਪਣੇ ਪਰਿਵਾਰ 'ਤੇ ਕਾਫੀ ਮਾਣ ਹੈ। ਮੈਂ ਸ਼ਾਹਿਦ-ਮੀਰਾ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਤੇ ਮੇਰਾ ਅਸ਼ੀਰਵਾਦ ਹਮੇਸ਼ਾ ਉਨ੍ਹਾਂ ਦੇ ਨਾਲ ਰਹੇਗਾ।'' ਇਸ ਦੇ ਨਾਲ ਹੀ ਆਪਣੇ ਦੂਜੇ ਇੰਟਰਵਿਊ 'ਚ ਪੰਕਜ ਨੇ ਕਿਹਾ ਕਿ, ''ਹੁਣ ਸ਼ਾਹਿਦ ਦਾ ਪਰਿਵਾਰ ਪੂਰਾ ਹੋ ਗਿਆ ਹੈ।


ਪੰਕਜ ਨੇ ਆਪਣੀ ਖੁਸ਼ੀ ਸ਼ੇਅਰ ਕਰਦਿਆਂ ਕਿਹਾ, ਮੈਨੂੰ ਇਹ ਕਹਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਸ ਦਾ ਪਰਿਵਾਰ ਪੂਰਾ ਹੋ ਗਿਆ ਹੈ। ਕਿਸੇ ਬੱਚੇ ਦੇ ਘਰ 'ਚ ਆਉਣ ਦਾ ਪਲ ਬੇਹੱਦ ਖੂਬਸੂਰਤ ਪਲ ਹੁੰਦਾ ਹੈ।'' ਮੀਰਾ ਦੀ ਪ੍ਰੈਗਨੈਂਸੀ ਸਮੇਂ ਸ਼ਾਹਿਦ 'ਬੱਤੀ ਗੁਲ ਮੀਟਰ ਚਾਲੂ' ਦੀ ਸ਼ੂਟਿੰਗ 'ਚ ਬਿਜ਼ੀ ਸੀ, ਜਿਸ ਤੋਂ ਬਾਅਦ ਹੁਣ ਉਹ ਫਿਲਮ ਦੀ ਪ੍ਰਮੋਸ਼ਨ 'ਚ ਬਿਜ਼ੀ ਸੀ।


ਸ਼ਾਹਿਦ ਨੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਕੁਝ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਉਹ 'ਅਰਜੁਨ ਰੈੱਡੀ' ਦੀ ਹਿੰਦੀ ਰੀਮੇਕ ਦੀ ਸ਼ੂਟਿੰਗ ਸ਼ੁਰੂ ਕਰਨਗੇ।

Most Read

  • Week

  • Month

  • All