Colors: Yellow Color

ਮੁੰਬਈ (ਬਿਊਰੋ)— ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਆਪਣੇ ਵੱਖ-ਵੱਖ ਕਿਰਦਾਰਾਂ ਅਤੇ ਫਿਲਮਾਂ ਲਈ ਪ੍ਰਸਿੱਧ ਹਨ। ਅਕਸ਼ੈ ਆਪਣੇ ਕਿਰਦਾਰਾਂ ਨਾਲ ਪ੍ਰਯੋਗ ਕਰਨ ਤੋਂ ਕਦੇ ਪਿੱਛੇ ਨਹੀਂ ਹੱਟਦੇ ਅਤੇ ਇਹੀ ਵਜ੍ਹਾ ਕਿ ਉਹ ਆਪਣੀ ਹਰ ਫਿਲਮ 'ਚ ਵੱਖਰੀ ਭੂਮਿਕਾ 'ਚ ਨਜ਼ਰ ਆਉਂਦੇ ਹਨ। ਅਜਿਹਾ ਹੀ ਇਕ ਪ੍ਰਯੋਗ ਅਕਸ਼ੈ ਆਪਣੀ ਆਉਣ ਵਾਲੀ ਸਪੋਰਟਸ ਡਰਾਮਾ ਫਿਲਮ 'ਗੋਲਡ' 'ਚ ਕਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਉਹ ਇਕ ਬੰਗਾਲੀ

ਮੁੰਬਈ (ਬਿਊਰੋ)— ਪਿਛਲੇ ਮਹੀਨੇ ਵਰੁਣ ਧਵਨ ਦੇ ਭਰਾ ਰੋਹਿਤ ਧਵਨ ਦੀ ਪਤਨੀ ਜਾਨਵੀ ਦੇਸਾਈ ਧਵਨ ਨੇ ਇਕ ਖੂਬਸੂਰਤ ਬੇਟੀ ਨੂੰ ਜਨਮ ਦਿੱਤਾ ਸੀ। ਵਰੁਣ ਨੇ ਸੋਸ਼ਲ ਮੀਡੀਆ ਰਾਹੀਂ ਇਸ ਖਬਰ ਦੀ ਜਾਣਕਾਰੀ ਦੇ ਨਾਲ-ਨਾਲ ਆਪਣੀਆਂ ਖੁਸ਼ੀਆਂ ਦਾ ਜ਼ਿਕਰ ਕੀਤਾ ਸੀ। ਹਾਲ ਹੀ 'ਚ ਵਰੁਣ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਭਤੀਜੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਵਰੁਣ ਦੇ ਨਾਲ ਪਿਤਾ ਡੇਵਿਡ ਧਵਨ, ਮਾਂ, ਭਰਾ ਅਤੇ ਭਾਬੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਦਿਲਚਸਪ ਗੱਲ ਹੈ ਕਿ ਸਭ ਨੇ ਇਕੋ-ਜਿਹੀ ਟੀ-ਸ਼ਰਟ ਪਾਈ ਹੋਈ ਹੈ, ਜਿੱਥੇ ਵਰੁਣ ਦੀ ਟੀਸ਼ਰਟ 'ਤੇ ਲਿਖਿਆ ਹੈ ਚਾਚੂ ਨੰਬਰ 1 ਤਾਂ ਉੱਥੇ ਹੀ ਡੇਵਿਡ ਧਵਨ ਦੀ ਟੀ-ਸ਼ਰਟ 'ਤੇ ਦਾਦੂ ਨੰਬਰ 1 ਲਿਖਿਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਰੁਣ ਨੇ ਕੈਪਸ਼ਨ 'ਚ ਲਿਖਿਆ ਹੈ, ''love at first sight''।


ਫਿਲਮਾਂ ਦੀ ਗੱਲ ਕਰੀਏ ਤਾਂ ਵਰੁਣ ਨਿਰਦੇਸ਼ਕ ਅਭਿਸ਼ੇਕ ਵਰਮਨ ਦੀ ਫਿਲਮ 'ਕਲੰਕ' ਦੀ ਸ਼ੂਟਿੰਗ 'ਤੇ ਕੰਮ ਕਰ ਰਹੇ ਹਨ। ਇਸ ਫਿਲਮ 'ਚ ਉਸ ਦੇ ਆਪੋਜ਼ਿਟ ਆਲੀਆ ਭੱਟ ਨਜ਼ਰ ਆਵੇਗੀ। ਇਸ ਫਿਲਮ 'ਚ ਵਰੁਣ ਧਵਨ, ਆਲੀਆ ਭੱਟ, ਸੰਜੇ ਦੱਤ, ਮਾਧੁਰੀ ਦੀਕਸ਼ਿਤ, ਆਦਿਤਿਆ ਰਾਏ ਕਪੂਰ, ਸੋਨਾਕਸ਼ੀ ਸਿਨਹਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਉੱਥੇ ਹੀ ਕੁਣਾਲ ਖੇਮੂ ਇਸ ਫਿਲਮ 'ਚ ਕੈਮਿਓ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੇ ਇਲਾਵਾ ਵਰੁਣ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੀ ਫਿਲਮ 'ਰਣਭੂਮੀ' ਅਤੇ 'ਸੂਈ ਧਾਗਾ' 'ਚ ਨਜ਼ਰ ਆਉਣਗੇ।
ਮੁੰਬਈ (ਬਿਊਰੋ)— ਫਿਲਮ 'ਰਾਜ਼ੀ' ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਵਿਚ ਨਵੀਆਂ ਉਚਾਈਆਂ ਛੂਹ ਰਹੀ ਆਲੀਆ ਭੱਟ ਨੂੰ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਸਮਝਾਇਆ ਹੈ ਕਿ ਅਜਿਹਾ ਸਮਾਂ ਜ਼ਿੰਦਗੀ ਵਿਚ ਵਾਰ-ਵਾਰ ਨਹੀਂ ਆਉਂਦਾ। ਇਸ ਲਈ ਆਪਣਾ ਜ਼ਿਆਦਾ ਧਿਆਨ ਕੰਮ 'ਤੇ ਦਿਓ। ਫਿਲਮ ਦੀ ਸਫਲਤਾ ਵਿਚਕਾਰ ਆਲੀਆ ਦੀ ਚਰਚਾ ਅਚਾਨਕ ਰਣਬੀਰ ਕਪੂਰ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਹੋ ਰਹੀ ਹੈ।

ਮੁੰਬਈ(ਬਿਊਰੋ)— 27 ਸਾਲ ਦੀ ਮਸ਼ਹੂਰ ਮੋਟਰਸਾਈਕਲ ਰਾਈਡਿੰਗ ਚੇਤਨਾ ਪੰਡਿਤ ਦੀ ਲਾਸ਼ ਉਸ ਦੇ ਗੋਰੇਗਾਓਂ ਸਥਿਤ ਫਲੈਟ 'ਚੋਂ ਮਿਲੀ। ਦੱਸ ਦੇਈਏ ਕਿ ਚੇਤਨਾ ਕਾਫੀ ਪਰੇਸ਼ਾਨ ਸੀ ਤੇ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੂੰ ਉਸ ਦੇ ਕਮਰੇ 'ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਚੇਤਨਾ ਨੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉਸ ਨੇ ਲਿਖਿਆ, ''ਮੈਂ ਆਪਣੇ ਸੁਪਨਿਆਂ ਨੂੰ ਪੂਰਾ ਨਾ ਕਰ ਸਕੀ।''

ਮੁੰਬਈ (ਬਿਊਰੋ)— ਉਂਝ ਤਾਂ ਹਰ ਸਾਲ ਦਸੰਬਰ ਦਾ ਮਹੀਨਾ ਬੇਹੱਦ ਮਜ਼ੇਦਾਰ ਹੁੰਦਾ ਹੈ ਕਿਉਂਕਿ ਸਾਲ ਦੇ ਅਖੀਰ 'ਚ ਕ੍ਰਿਸਮਸ, ਨਵਾਂ ਸਾਲ ਵਰਗੇ ਕਈ ਜਸ਼ਨ ਮਨਾਏ ਜਾਂਦੇ ਹਨ ਪਰ ਇਸ ਵਾਰ ਬਾਲੀਵੁੱਡ ਵੀ ਦਸੰਬਰ 'ਚ ਹੀ ਆਪਣੀਆਂ ਕਈ ਵੱਡੀਆਂ ਫਿਲਮਾਂ ਰਿਲੀਜ਼ ਕਰਕੇ ਦਰਸ਼ਕਾਂ ਨੂੰ ਮਨੋਰੰਜਨ ਦੇ ਕਈ ਮੌਕੇ ਦੇਣ ਵਾਲਾ ਹੈ। ਸ਼ਾਹਰੁਖ ਖਾਨ ਦੀ 'ਜ਼ੀਰੋ', ਰਣਵੀਰ ਸਿੰਘ ਦੀ 'ਸਿੰਬਾ' ਤੇ ਮਲਟੀਸਟਾਰਰ ਫਿਲਮ 'ਟੋਟਲ ਧਮਾਲ' ਤੋਂ ਬਾਅਦ ਹੁਣ ਅਨੁਪਮ

ਜਲੰਧਰ (ਬਿਊਰੋ)— ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਤੇ ਪੰਜਾਬੀ ਮਿਊਜ਼ਿਕ 'ਚ ਉਨ੍ਹਾਂ ਦਾ ਜ਼ਬਰਦਸਤ ਬੋਲਬਾਲਾ ਹੈ। ਉਹ ਨਾ ਸਿਰਫ ਪੰਜਾਬੀ ਸਿਨੇਮਾ ਦੇ ਸੁਪਰਸਟਾਰ ਹਨ, ਬਲਕਿ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੀ ਸੁਪਰਸਟਾਰ ਅਖਵਾਉਂਦੇ ਹਨ।

 ਉਨ੍ਹਾਂ ਨੇ ਪਹਿਲਾਂ ਸ਼ਾਨਦਾਰ ਗਾਇਕੀ ਨਾਲ ਮਿਊਜ਼ਿਕ ਇੰਡਸਟਰੀ 'ਚ ਆਪਣਾ ਲੋਹਾ ਮਨਵਾਇਆ ਅਤੇ ਫਿਰ ਉਨ੍ਹਾਂ ਨੇ ਪੰਜਾਬੀ ਸਿਨੇਮਾ 'ਚ ਵੀ ਤਹਿਲਕਾ ਮਚਾ ਦਿੱਤਾ। ਉਨ੍ਹਾਂ ਨੂੰ ਲੋਕ ਪਿਆਰ ਨਾਲ ਪਾਲੀਵੁੱਡ ਦੇ 'ਸ਼ਾਹਰੁਖ ਖਾਨ' ਵੀ ਕਹਿੰਦੇ ਹਨ। ਦਿਲਜੀਤ ਦੋਸਾਂਝ ਨੇ 2009 'ਚ ਪੰਜਾਬੀ ਗਾਇਕੀ 'ਚ ਕਦਮ ਰੱਖਿਆ ਸੀ ਅਤੇ ਰੈਪਰ ਯੋ-ਯੋ ਹਨੀ ਸਿੰਘ ਨਾਲ 'ਗੋਲੀਆਂ' ਗੀਤ 'ਚ ਉਨ੍ਹਾਂ ਦੀ ਜੁਗਲਬੰਦੀ ਨੇ ਉਨ੍ਹਾਂ ਨੂੰ ਇੰਟਰਨੈਸ਼ਨਲ ਸਟਾਰ ਬਣਾ ਦਿੱਤਾ।

ਇਸ ਤੋਂ ਬਾਅਦ ਉਹ ਹਨੀ ਸਿੰਘ ਨਾਲ ਗੀਤ 'ਪੰਗਾ' 'ਚ ਵੀ ਨਜ਼ਰ ਆਏ, ਜੋ ਸੁਪਰਹਿੱਟ ਰਿਹਾ। ਇਸ ਤੋਂ ਬਾਅਦ ਉਨ੍ਹਾਂ ਦਾ ਦਬਦਬਾ ਹਰ ਦਿਨ ਮਜ਼ਬੂਤ ਹੁੰਦਾ ਗਿਆ। ਐੱਮ. ਟੀ. ਵੀ. ਕੋਕ ਸਟੂਡੀਓ 'ਚ ਉਨ੍ਹਾਂ ਦੀ ਗੁਰਦਾਸ ਮਾਨ ਨਾਲ (ਕੀ ਬਨੂ ਦੁਨੀਆ ਦਾ) ਜੁਗਲਬੰਦੀ ਨੇ ਤਾਂ ਤਹਿਲਕਾ ਹੀ ਮਚਾ ਦਿੱਤਾ। ਇਸ ਗੀਤ ਨੂੰ ਹੁਣ ਤੱਕ 5 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ।

ਉਨ੍ਹਾਂ ਦੇ 'ਪਟਿਆਲਾ ਪੈੱਗ' ਗੀਤ ਨੂੰ ਯੂਟਿਊਬ 'ਤੇ 9 ਕਰੋੜ ਵਾਰ ਅਤੇ '5 ਤਾਰਾ' ਨੂੰ ਵੀ ਲਗਭਗ 9 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣਾ ਝੰਡਾ ਗੱਡਣ ਤੋਂ ਬਾਅਦ 2011 'ਚ ਦਿਲਜੀਤ ਨੇ ਪੰਜਾਬੀ ਸਿਨੇਮਾ ਵੱਲ ਕਦਮ ਵਧਾਇਆ।

ਜ਼ਿਕਰਯੋਗ ਹੈ ਕਿ 'ਲਾਇੰਸ ਆਫ ਪੰਜਾਬ', 'ਜੱਟ ਐਂਡ ਜੂਲੀਅਟ ਸੀਰੀਜ਼', 'ਜਿੰਨੇ ਮੇਰਾ ਦਿਲ ਲੁੱਟਿਆ', 'ਡਿਸਕੋ ਸਿੰਘ', 'ਸਰਦਾਰ ਜੀ ਸੀਰੀਜ਼', 'ਸਾਡੀ ਲਵ ਸਟੋਰੀ', 'ਪੰਜਾਬ 1984', 'ਅੰਬਰਸਰੀਆ' ਅਤੇ 'ਸੱਜਣ ਸਿੰਘ ਰੰਗਰੂਟ' ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਦਿਲਜੀਤ ਪਾਲੀਵੁੱਡ ਇੰਡਸਟਰੀ ਦੇ 'ਸੁਪਰ ਸਿੰਘ' ਕਹਾਉਂਦੇ ਹਨ।

ਪਾਲੀਵੁੱਡ ਤੋਂ ਇਲਾਵਾ ਉਹ ਬਾਲੀਵੁੱਡ 'ਚ ਵੀ ਆਪਣੇ ਬੇਮਿਸਾਲ ਅਭਿਨੈ ਦਾ ਲੋਹਾ ਮੰਨਵਾ ਚੁੱਕੇ ਹਨ। ਦਿਲਜੀਤ ਹੁਣ ਤੱਕ ਬਾਲੀਵੁੱਡ 'ਚ 'ਉੜਤਾ ਪੰਜਾਬ', 'ਫਿਲੌਰੀ', 'ਵੈਲਕਮ ਟੂ ਨਿਊਯਾਰਕ' 'ਚ ਦਿਸ ਚੁੱਕੇ ਹਨ। ਇਸ ਤੋਂ ਬਾਅਦ ਹੁਣ ਉਹ 'ਅਰਜੁਨ ਪਟਿਆਲਾ' ਅਤੇ 'ਸੂਰਮਾ' 'ਚ ਨਜ਼ਰ ਆਉਣਗੇ। ਇਨ੍ਹਾਂ 'ਤੋਂ ਇਕ ਫਿਲਮ 'ਸੂਰਮਾ' ਤਾਂ ਇਸੇ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ। ਫਿਲਮਾਂ ਤੋਂ ਇਲਾਵਾ ਉਹ ਰਿਐਲਿਟੀ ਸ਼ੋਅ 'ਰਾਈਜ਼ਿੰਗ ਸਟਾਰ' 'ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਹਨ।

Most Read

  • Week

  • Month

  • All