Colors: Yellow Color

ਮੁੰਬਈ(ਬਿਊਰੋ)— ਸਾਇਰਾ ਬਾਨੋ ਨੇ ਵੀਰਵਾਰ ਨੂੰ ਆਪਣੇ ਪਤੀ ਤੇ ਮਸ਼ਹੂਰ ਐਕਟਰ ਦਿਲੀਪ ਕੁਮਾਰ ਦੇ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਲੋਕਾਂ ਨੂੰ ਦੁਆਵਾਂ ਕਰਨ ਦੀ ਅਪੀਲ ਕੀਤੀ। ਟਵੀਟ 'ਚ ਸਾਇਰਾ ਬਾਨੋ ਨੇ ਦੱਸਿਆ ਕਿ ਦਿਲੀਪ ਕੁਮਾਰ ਘਰ 'ਚ ਆਰਾਮ ਕਰ ਰਹੇ ਹਨ ਤੇ ਉਹ ਸਿਹਤਮੰਦ ਵੀ ਹਨ।

ਹਾਲ ਹੀ 'ਚ ਦਿਲੀਪ ਕੁਮਾਰ ਦੀ ਸਿਹਤ ਵਿਗੜਨ ਦੀਆਂ ਖਬਰਾਂ ਆਈਆਂ ਸਨ। ਇਸ ਲਈ ਸਾਇਰਾ ਬਾਨੋ ਨੇ ਇਹ ਟਵੀਟ ਕੀਤੇ। ਇਕ ਟਵੀਟ 'ਚ ਉਨ੍ਹਾਂ ਨੇ ਦੱਸਿਆ, ''29 ਜੂਨ ਨੂੰ ਮੈਂ ਇਕ ਸੋਸ਼ਲ ਈਵੈਂਟ 'ਚ ਆਪਣੇ ਕੋਹੀਨੂਰ (ਦਿਲੀਪ ਕੁਮਾਰ) ਦੇ ਬਿਨਾਂ ਸ਼ਾਮਲ ਹੋਈ ਸੀ।

ਉਦੋਂ ਮੈਂ ਆਸਿਫ ਫਾਰੂਖੀ ਦੀ ਬੇਟੀ ਨਿਦਾ ਦੇ ਨਿਕਾਹ 'ਚ ਗਈ ਸੀ। ਮੈਂ ਦਿਲੀਪ ਬਿਨਾਂ ਇਕੱਲਾ ਮਹਿਸੂਸ ਕਰ ਰਹੀ ਸੀ ਪਰ ਲੋਕਾਂ ਨਾਲ ਮਿਲ ਕੇ ਮੈਨੂੰ ਕਾਫੀ ਚੰਗਾ ਲੱਗਾ। ਅੱਲ੍ਹਾ ਨੇ ਤੁਹਾਨੂੰ ਸਾਰਿਆਂ ਨੂੰ ਆਸ਼ਰੀਵਾਦ ਦਿੱਤਾ ਹੈ। ਕਿਰਪਾ ਕਰਕੇ ਮੇਰੇ ਕੋਹੀਨੂਰ ਦੀ ਸਲਾਮਤੀ ਲਈ ਦੁਆਵਾਂ ਕਰੋ।''


ਦੱਸਣਯੋਗ ਹੈ ਕਿ ਫਰਵਰੀ 'ਚ ਸ਼ਾਹਰੁਖ ਖਾਨ ਐਕਟਰ ਦਿਲੀਪ ਕੁਮਾਰ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਘਰ ਗਏ ਸਨ। ਉਸ ਸਮੇਂ ਦਿਲੀਪ ਕੁਮਾਰ ਤੇ ਸ਼ਾਹਰੁਖ ਖਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। 

ਮੁੰਬਈ(ਬਿਊਰੋ)— ਕਈ ਬਾਲੀਵੁੱਡ ਸਿਤਾਰੇ ਅਦਾਕਾਰੀ ਤੋਂ ਇਲਾਵਾ ਆਪਣਾ ਪਰਸਨਲ/ਨਿੱਜੀ ਬਿਜ਼ਨੈੱਸ ਵੀ ਕਰਦੇ ਹਨ। ਇਸ ਸੂਚੀ 'ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਕਿੱਕ' 'ਚ ਕੰਮ ਕਰਨ ਵਾਲੀ ਜੈਕਲੀਨ ਫਰਨਾਂਡੀਸ ਦਾ ਵੀ ਨਾਂ ਜੁੜਨ ਜਾ ਰਿਹਾ ਹੈ।

ਮੁੰਬਈ (ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਭਾਵੇਂ ਛੋਟੇ ਪਰਦੇ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਆਪਣੀਆਂ ਬੋਲਡ ਤਸਵੀਰਾਂ ਨਾਲ ਅਕਸਰ ਪ੍ਰਸ਼ੰਸਕਾਂ ਦੇ ਟੱਚ 'ਚ ਰਹਿੰਦੀ ਹੈ। 'ਖਤਰੋਂ ਕੇ ਖਿਲਾੜੀ' 'ਚ ਸ਼ਾਨਦਾਰ ਸਟੰਟ ਕਰਨ ਅਤੇ 'ਜਮਾਈ ਰਾਜਾ' 'ਚ ਆਪਣੀ ਦਮਦਾਰ ਐਕਟਿੰਗ ਦਿਖਾਉਣ ਵਾਲੀ ਨਿਆ ਸ਼ਰਮਾ ਟ੍ਰੈਂਡਿੰਗ ਸੈਲੇਬਸ 'ਚੋਂ ਇਕ ਹੈ।

ਜਲੰਧਰ (ਬਿਊਰੋ)— ਪੰਜਾਬੀ ਗੀਤਾਂ 'ਚ ਇਕ ਛੋਟਾ ਜਿਹਾ ਰੈਪ ਗਾਉਣ ਵਾਲੇ ਇਹ ਚਾਰ ਰੈਪਰਜ਼ ਅੱਜ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਇਕ ਸਮਾਂ ਸੀ, ਜਦੋਂ ਕਈ ਰੈਪ ਬੋਲਮ ਤੋਂ ਬਾਅਦ ਵੀ ਇਨ੍ਹਾਂ ਨੂੰ ਕੋਈ ਖਾਸ ਪਛਾਣ ਨਹੀਂ ਸੀ ਮਿਲੀ ਪਰ ਜਿਵੇਂ ਹੀ ਹਨੀ ਸਿੰਘ ਦੀਆਂ ਰੈਪਜ਼ ਨੇ ਰਫਤਾਰ ਫੜਨੀ ਸ਼ੁਰੂ ਕੀਤੀ ਤਾਂ ਇਕ ਤੋਂ ਬਾਅਦ ਇਕ ਰੈਪਰ ਬਾਲੀਵੁੱਡ 'ਚ ਆਪਣਾ ਹੱਥ ਅਜ਼ਮਾਉਣ ਲੱਗੇ। ਹਨੀ ਸਿੰਘ ਅਤੇ ਬਾਦਸ਼ਾਹ ਵਰਗੇ ਰੈਪਰਜ਼ ਨੇ ਬਾਲੀਵੁੱਡ 'ਚ ਕਾਫੀ

ਜਲੰਧਰ(ਬਿਊਰੋ)— ਮਾਸਟਰ ਸਲੀਮ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕਾ ਹੈ। ਉਨ੍ਹਾਂ ਨੂੰ ਗਾਇਕੀ ਦਾ ਜਾਦੂ ਆਪਣੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਮਿਲਿਆ ਹੈ। ਪਿਤਾ ਹੀ ਉਨ੍ਹਾਂ ਦੇ ਟੀਚਰ, ਗੁਰੂ ਤੇ ਇੰਸਟੀਚਿਊਟ ਹਨ। ਅੱਜ ਮਾਸਟਕ ਸਲੀਮ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ।

ਜਲੰਧਰ (ਬਿਊਰੋ)— 'ਸੂਰਮਾ' ਫਿਲਮ 'ਚ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਦਿਲਜੀਤ ਦੋਸਾਂਝ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ 'ਤੇ ਬਣਨ ਵਾਲੀ ਫਿਲਮ 'ਚ ਕੰਮ ਨਹੀਂ ਕਰਨਾ ਚਾਹੁੰਦੇ, ਜਿਸ ਦਾ ਇਕ ਵੱਡਾ ਕਾਰਨ ਹੈ। ਇਕ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਦਿਲਜੀਤ ਨੇ ਕਿਹਾ ਕਿ ਯੁਵਰਾਜ ਸਿੰਘ ਦੀ ਕਹਾਣੀ ਸੰਦੀਪ ਸਿੰਘ ਵਾਂਗ ਹੀ ਪ੍ਰੇਰਣਾਦਾਇਕ ਹੈ ਤੇ ਅੱਜਕਲ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਨੌਜਵਾਨਾਂ ਨੂੰ

Most Read

  • Week

  • Month

  • All