ਵੋਲਵੋ ਪੇਸ਼ ਕਰੇਗੀ ਬੇਹੱਦ ਸਸਤੀ SUV X340

ਕਾਰਕਾਰ ਨਿਰਮਾਤਾ ਕੰਪਨੀ ਵੋਲਵੋ ਨੇ ਆਪਣੀ ਸਭ ਤੋਂ ਅਫੋਰਡਬੇਲ ਐੱਸ. ਯੂ. ਵੀ X340 ਭਾਰਤ 'ਚ ਲਾਂਚ ਕਰਨ ਲਈ ਤਿਆਰੀ 'ਚ ਹੈ। ਸਵੀਡਿਸ਼ ਐੱਸ. ਯੂ. ਵੀ. ਦੀ ਅਨਆਫੀਸ਼ਿਅਲੀ ਬੁਕਿੰਗ ਚੱਲ ਰਹੀਂ ਹੈ। ਦਿੱਲੀ ਅਤੇ ਜੈਪੁਰ 'ਚ ਅਧਿਕਾਰਤ ਡੀਲਰਾਂ ਨੇ 4 ਲੱਖ ਰੁਪਏ ਦਾ ਰਿਫੰਡਬੇਲ ਅਮਾਊਂਟ 'ਤੇ ਪ੍ਰੀ-ਲਾਂਚ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਜੇਕਰ ਡੀਲਰਸ਼ਿਪ ਦੀ ਗੱਲ

ਕਰੀਏ ਤਾਂ X340 ਜੂਨ ਦੇ ਪਹਿਲੇ ਹਫਤੇ 'ਚ ਲਾਂਚ ਹੋ ਜਾਵੇਗੀ। ਪਰ ਇਸ ਕਾਰ ਦੇ ਬਾਰੇ 'ਚ ਸਾਰੀ ਜਾਣਕਾਰੀ ਪਤਾ ਨਹੀ ਚੱਲ ਸਕੀ ਹੈ ਫਿਰ ਵੀ ਵਾਲਵੋ ਨੇ ਕੁਝ ਚੀਜ਼ਾਂ ਦਾ ਖੁਲਾਸਾ ਕਰ ਦਿੱਤਾ ਹੈ।

ਫੀਚਰਸ-
ਵੋਲਵੋ X340 ਕਾਰ ਭਾਰਤ 'ਚ ਤਿੰਨ ਵੇਰੀਐਂਟਸ ਜਿਵੇ ਮੋਮੈਂਟਮ (ਡੀਜ਼ਲ), ਇੰਸਕ੍ਰਿਪਸ਼ਿਨ (ਡੀਜ਼ਲ) ਅਤੇ ਆਰ (R)- ਡਿਜ਼ਾਈਨ (ਪੈਟਰੋਲ) 'ਚ ਮਿਲੇਗੀ ਪਰ ਉਮੀਦ ਕੀਤੀ ਜਾ ਰਹੀਂ ਹੈ ਕਿ ਵਾਲਵੋ R- ਡਿਜ਼ਾਈਨ ਪਹਿਲਾਂ ਲਾਂਚ ਕਰੇਗੀ।

X340 ਆਰ-ਡਿਜ਼ਾਈਨ 'ਚ T5 ਪੈਟਰੋਲ ਇੰਜਣ ਹੋਵੇਗਾ ਜੋ 250 ਪੀ. ਐੱਸ. ਵੱਧ ਤੋਂ ਵੱਧ ਪਾਵਰ ਅਤੇ 350 ਐੱਨ. ਐੱਮ. ਦਾ ਟਾਰਕ ਦਿੰਦਾ ਹੈ। ਦੂਜੇ ਪਾਸੇ ਡੀਜ਼ਲ ਨਾਲ ਚੱਲਣ ਵਾਲੀ XC40 'ਚ ਡੀ4 ਇੰਜਣ ਲੱਗਾ ਹੈ ਜੋ ਕਿ 190 ਪੀ. ਐੱਸ. ਦਾ ਵੱਧ ਤੋਂ ਵੱਧ ਪਾਵਰ ਦੇਵੇਗਾ ਅਤੇ ਦੋਵੇ ਇੰਜਣਾਂ ਨਾਲ 400 ਐੱਨ ਐੱਮ ਦਾ ਪੀਕ ਟਾਰਕ ਪਾਵਰ 8 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੇ ਰਾਹੀਂ ਚਾਰੇ ਪਹੀਆਂ ਨੂੰ ਭੇਜਿਆ ਜਾਵੇਗਾ। D4 ਡੀਜ਼ਲ ਇੰਜਣ ਤੋਂ ਇਲਾਵਾ ਵਾਲਵੋ ਨੇ XC40 ਦਾ ਐੱਫ. ਡਬਲਿਊ. ਡੀ (FWD) ਵਰਜਨ ਲਾਂਚ ਕਰਨ ਵਾਲੇ ਪਾਸੇ ਇਸ਼ਾਰਾ ਕੀਤਾ ਹੈ।

ਇਸ ਤੋਂ ਇਲਾਵਾ ਵੱਡੀ XC60 ਜਿਹਾ XC40 'ਚ ਵੀ ਹਰ ਤਰ੍ਹਾਂ ਦੇ ਡਰਾਈਵਰ ਅਸਿਸਟੈਂਟ ਫੀਚਰਸ਼ ਹੋਣਗੇ ਜਿਵੇ ਕਿ ਵਾਲਵੋ ਕਾਰ ਦਾ ਪਾਇਲਟ ਅਸਿਸਟ ਸਿਸਟਮ , ਰਨ-ਆਫ ਰੋਡ ਪ੍ਰੋਟੈਕਸ਼ਨ ਅਤੇ ਮਿਟੀਗ੍ਰੇਸ਼ਨ ਰੋਡ ਸਾਈਨ ਇਨਫਰਮੇਂਸ਼ਨ, ਬ੍ਰੇਕ ਸਪੋਰਟ ਨਾਲ ਕ੍ਰਾਸ ਟ੍ਰੈਫਿਕ ਅਲਰਟ ਅਤੇ ਰਿਅਲ ਕੋਲੀਜ਼ਨ ਵਾਰਨਿੰਗ (Collision Warning) ਆਦਿ ਮੌਜੂਦ ਹੋਣਗੇ। ਇਸ 'ਚ ਸਿਟੀ ਸੇਫਟੀ ਫੀਚਰ ਵੀ ਹੋਵੇਗਾ, ਜੋ ਕਿ ਗੱਡੀਆ ਪੈਦਲ ਯਾਤਰੀਆਂ , ਸਾਈਕਲਿਸਟ ਅਤੇ ਵੱਡੇ ਜਾਨਵਰਾਂ ਨੂੰ ਡੀਟੇਕਟ ਕਰਦਾ ਹੈ ਅਤੇ ਟੱਕਰ ਹੋਣ ਤੋਂ ਬਚਾਉਂਦਾ ਹੈ।

Most Read

  • Week

  • Month

  • All