ਰੋਲਸ ਰੋਇਸ ਨੇ ਟੀਜ਼ ਕੀਤੀ ਆਪਣੀ ਪਹਿਲੀ SUV Cullinan ਦੀ ਤਸਵੀਰ

ਲਗਜ਼ਰੀ ਕਾਰ ਬਣਾਉਣ ਵਾਲੀ ਦੁਨੀਆਭਰ 'ਚ ਮਸ਼ਹੂਰ ਰੋਲਸ ਰੋਇਸ ਜਲਦ ਹੀ ਮਾਰਕੀਟ 'ਚ ਆਪਣੀ ਨਵੀਂ ਦਮਦਾਰ ਐੱਸ.ਯੂ.ਵੀ. ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਸ ਐੱਸ.ਯੂ.ਵੀ. ਦਾ ਨਾਂ ਕੁਲਿਨਨ ਹੋਵੇਗਾ ਅਤੇ ਇਹ ਦੁਨੀਆ ਦੀ ਪਹਿਲੀ ਉੱਚੀ ਬਾਡੀ ਵਾਲੀ ਕਾਰ ਹੋਵੇਗੀ। ਉੱਥੇ ਕੰਪਨੀ ਨੇ ਆਪਣੀ ਇਸ ਨਵੀਂ ਕਾਰ ਦੀ ਇਕ ਤਸਵੀਰ ਨੂੰ ਟੀਜ਼ ਕੀਤਾ ਹੈ। ਮੰਨਿਆ ਜਾ ਰਿਹੈ ਕਿ

ਕੰਪਨੀ ਇਸ ਨਵੀਂ ਕਾਰ 10 ਮਈ 2018 ਨੂੰ ਦੁਨੀਆ ਦੇ ਸਾਹਮਣੇ ਯੂ.ਕੇ 'ਚ ਪੇਸ਼ ਕਰ ਸਕਦੀ ਹੈ।
ਉੱਥੇ ਇਸ ਕਾਰ 'ਤੇ ਕਰੀਬ 4 ਚਾਰ ਤੋਂ ਕੰਮ ਚੱਲ ਰਿਹਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਸ ਕਾਰ ਦੀ ਦੁਨੀਆਭਰ ਦੇ ਠੰਡੇ ਅਤੇ ਗਰਮ ਮੌਸਮ 'ਚ ਟੈਸਟਿੰਗ ਚੱਲ ਰਹੀ ਹੈ।

ਦੱਸਣਯੋਗ ਹੈ ਕਿ ਰੋਲਸ ਰੋਇਸ ਕੁਲਿਨਨ ਐੱਸ.ਯੂ.ਵੀ. ਨੂੰ ਜਿਹੜੇ ਪਲੇਟਫਾਰਮ 'ਤੇ ਬਣਾਇਆ ਜਾਵੇਗਾ ਜਿਸ ਦੇ ਨਾਲ ਇੰਜਣ ਆਪਸ਼ਨ ਵੀ ਦਿੱਤਾ ਗਿਆ ਹੈ। ਇਸ ਤਹਿਤ ਗਾਹਕ ਹਾਈਬ੍ਰਿਡ ਅਤੇ ਆਲ ਇਲੈਕਟ੍ਰਿਕ ਆਪਸ਼ਨ ਆਉਣ ਵਾਲੇ ਸਮੇਂ 'ਚ ਚੁਣ ਸਕਦੇ ਹਨ। ਉੱਥੇ ਪਿਛਲੇ ਮਹੀਨੇ 'ਚ ਸਾਹਮਣੇ ਆਈਆਂ ਤਸਵੀਰਾਂ 'ਚ ਰੋਲਸ ਰੋਇਸ ਕੁਲਿਨਨ 'ਚ ਰੇਕਟੇਂਗੁਲਰ ਐੱਲ.ਈ.ਡੀ. ਹੈੱਡਲੈਂਪਸਨ ਨਾਲ ਏ ਪਿਲਰ ਅਤੇ ਬੀ ਪਿਲਰ ਨਜ਼ਰ ਆ ਰਿਹਾ ਹੈ।

ਦੱਸਣਯੋਗ ਹੈ ਕਿ ਰੋਲਸ ਰੋਇਸ ਕੁਲਿਨਨ ਦਾ ਮੁਕਾਬਲਾ Bentley Bentayga ਨਾਲ ਹੋਵੇਗਾ। Bentley Bentayga 'ਚ 6.0 ਲੀਟਰ, 1.2 ਸਿਲੰਡਰ, ਟਵਿਨ ਟਰਬੋ ਟੀ.ਐੱਸ.ਆਈ. ਇੰਜਣ ਦਿੱਤਾ ਗਿਆ ਹੈ। ਉੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਰੋਲਸ ਰੋਇਸ ਕੁਲਿਨਨ 'ਚ 6.8 ਲੀਟਰ ਅਤੇ ਇਕ ਵੀ12 ਮੋਟਰ ਦੇਵੇਗੀ ਜੋ ਫੈਂਟਮ 'ਚ ਦਿੱਤੀ ਗਈ ਹੈ। ਇਸ ਕਾਰ ਦੀ ਪੂਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

Most Read

  • Week

  • Month

  • All