ਨਿਸਾਨ Terrano ਐੱਸ. ਯੂ. ਵੀ. ਦਾ ਸਪੋਰਟ ਐਡੀਸ਼ਨ ਭਾਰਤ 'ਚ ਲਾਂਚ

ਨਿਸਾਨ ਇੰਡੀਆ ਨੇ ਟੇਰੇਨੋ ਦਾ ਸਪੈਸ਼ਲ ਐਡੀਸ਼ਨ ਮਾਡਲ ਟੇਰੇਨੋ ਸਪਾਰਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 12,22,260 ਰੁਪਏ ਰੱਖੀ ਗਈ ਹੈ। ਟੇਰੇਨੋ ਸਪੋਰਟ ਸਪੈਸ਼ਲ ਐਡੀਸ਼ਨ ਦੇ ਐਕਸਟੀਰਿਅਰ 'ਚ ਕਈ ਬਦਲਾਅ ਕੀਤੇ ਗਏ ਹਨ ਜਿਸ ਦੇ ਨਾਲ ਕਿ ਇਹ ਪਹਿਲਾਂ ਤੋਂ ਜ਼ਿਆਦਾ ਪ੍ਰੀਮੀਅਮ ਲੁੱਕ ਹੋਰ ਬਿਹਤਰੀਨ ਫੀਲ ਦਿੰਦੀ ਹੈ।

ਡਿਊਲ ਕਲਰ ਸਕੀਮ
ਨਿਸਾਨ ਦੀ ਇਸ ਐੱਸ. ਯੂ. ਵੀ. 'ਚ ਡਿਊਲ ਕਲਰ ਸਕੀਮ ਹੈ। ਇਸ ਦੀ ਬਾਡੀ ਸਫੇਦ ਰੰਗ 'ਚ ਹੈ ਤਾਂ ਉਥੇ ਹੀ ਰੂਫ ਅਤੇ ਪਿਲਰਸ ਕਾਲੇ ਰੰਗ 'ਚ ਹਨ। ਵ੍ਹੀਲ ਆਰਕਸ 'ਤੇ ਕਲੈਡਿੰਗ ਵੀ ਨਵੀਂ ਹੈ। ਹੁੱਡ, ਫੇਂਡਰਸ ਅਤੇ ਪਿਛਲੇ ਦਰਵਾਜ਼ੇ 'ਤੇ ਲਾਲ ਸਟਰਾਈਪਸ ਵੀ ਹਨ। ਇਨ੍ਹਾਂ ਤੋਂ ਇਲਾਵਾ ਕਰਿਮਸਨ ਸਿਲਾਈ ਵਾਲੇ ਸੀਟ ਕਵਰਸ ਹਨ।

ਬਸ ਬੋਲਡ ਲੁਕਿੰਗ ਗੱਡੀ 'ਚ ਨਿਸਾਨ ਕੁਨੈੱਕਟ ਫੀਚਰ ਦਿੱਤਾ ਗਿਆ ਹੈ। ਇਹ ਇਕ ਇੰਟੀਗ੍ਰੇਟਡ ਇੰਫਾਰਮੇਸ਼ਨ ਐਂਡ ਕੰਮਿਊਨਿਕੇਸ਼ਨ ਪਲੰਟਫਾਰਮ ਹੈ ਜੋ ਕਿ ਡਰਾਇਵਰ ਦੇ ਸਮਾਰਟਫੋਨ ਨਾਲ ਜੋੜਿਆ ਜਾ ਸਕਦਾ ਹੈ। ਜਿਓ ਫੇਂਸਿੰਗ, ਸਪੀਡ ਅਲਰਟ, ਲੋਕੇਟ ਮਾਏ ਕਾਰ, ਸ਼ੇਅਰ ਮਾਏ ਕਾਰ ਲੋਕੇਸ਼ਨ ਜਿਹੇ 50 ਫੀਚਰਸ ਇਸ 'ਚ ਦਿੱਤੇ ਗਏ ਹਨ।

Most Read

  • Week

  • Month

  • All