ਐਟਲਾਂਟਾ ਦੇ ਸਫਲ ਸ਼ੋਅ ਨਾਲ ਸ਼ੁਰੂ ਹੋਇਆ ਪੰਜਾਬੀ ਵਿਰਸਾ 2018

ਪੰਜਾਬੀ ਵਿਰਸਾ 2018 ਦੇ ਸ਼ੋਅਜ਼ ਦੇ ਸਿਲਸਿਲੇ ਵਿਚ ਅਮਰੀਕਾ ਪੁੱਜੇ ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾਵਾਂ ਵਲੋਂ ਅਮਰੀਕਾ ਦੇ ਸ਼ਹਿਰ ਐਟਲਾਂਟਾ ਜਾਰਜੀਆ ਦੇ ਬਹੁਤ ਹੀ ਮਸ਼ਹੂਰ ਰਿਆਲਟੋ ਆਰਟ ਸੈਂਟਰ ਵਿਚ ਹੋਏ ਸ਼ੋਅਜ਼ ਦੌਰਾਨ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ।

ਵਧੀਆ ਪ੍ਰਬੰਧਾਂ ਅਤੇ ਦਰਸ਼ਕਾਂ ਦੀ ਭਾਰੀ ਖਿੱਚ ਹੋਣ ਕਾਰਨ ਇਹ ਸ਼ੋਅ ਸਫ਼ਲਤਾ ਦੇ ਨਵੇਂ ਝੰਡੇ ਗੱਡਣ ਵਿਚ ਸਫਲ ਰਿਹਾ।
ਸ਼ੋਅ ਦੀ ਖਾਸ ਗੱਲ ਇਹ ਸੀ ਕਿ ਵਾਰਿਸ ਭਰਾ ਪੂਰੀ ਦੁਨੀਆ 'ਚ ਪੰਜਾਬੀ ਵਿਰਸਾ ਸ਼ੋਅ ਕਰ ਚੁੱਕੇ ਹਨ ਪਰ ਇਹ ਪਹਿਲੀ ਵਾਰ ਸੀ ਕਿ ਐਟਲਾਂਟਾ ਜਾਰਜੀਆਂ 'ਚ ਪੰਜਾਬੀ ਵਿਰਸਾ ਸ਼ੋਅ ਹੋਇਆ ਤੇ ਦਰਸ਼ਕ ਬਹੁਤ ਵੱਡੀ ਗਿਣਤੀ ਵਿਚ ਆਪਣੇ ਪਰਿਵਾਰਾਂ ਨਾਲ ਇਸ ਸ਼ੋਅ ਨੂੰ ਦੇਖਣ ਲਈ ਪਹੁੰਚੇ ਹੋਏ ਸਨ। ਇਸ ਸ਼ੋਅ ਦਾ ਆਯੋਜਨ ਖਹਿਰਾ ਐਂਟਰਟੇਨਮੈਂਟ ਤੋਂ ਸੰਨੀ ਖਹਿਰਾ, ਗਿੰਨੀ ਪਰਮਾਰ, ਖਾਨ ਸਾਬ ਤੇ ਬੀ. ਐੱਨ. ਬੀ. ਐਸੋਸੀਏਟ ਵਲੋਂ ਕੀਤਾ ਗਿਆ, ਇਸ ਸ਼ੋਅ ਦੌਰਾਨ ਦਰਸ਼ਕਾਂ ਨੇ ਵਾਰਿਸ ਭਰਾਵਾਂ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਧਾਰਮਿਕ ਗੀਤ ਨਾਲ ਕੀਤੀ। ਉਪਰੰਤ ਸੰਗਤਾਰ ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸਭ ਤੋਂ ਪਹਿਲਾਂ ਹਾਜ਼ਰ ਸਰੋਤਿਆਂ ਨੂੰ ਤੂੰਬੀ ਦੀ ਧੁਨ ਨਾਲ ਮੰਤਰ-ਮੁਗਧ ਕੀਤਾ ਤੇ ਫਿਰ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਨ ਦੇ ਨਾਲ ਆਪਣਾ ਨਵਾਂ ਗੀਤ ਗਾਇਆ। ਫਿਰ ਵਾਰੀ ਆਈ ਕਮਲ ਹੀਰ ਦੀ ਜਿਸ ਨੂੰ ਦੇਖਣ ਲਈ ਐਟਲਾਂਟਾ ਦੇ ਨਾਲ ਲੱਗਦੇ ਏਰੀਏ ਦੇ ਮੁੰਡੇ-ਕੁੜੀਆਂ ਵਿਚ ਪਹਿਲਾਂ ਹੀ ਕਾਫੀ ਉਤਸੁਕਤਾ ਪਾਈ ਜਾ ਰਹੀ ਸੀ। ਪ੍ਰੋਗਰਾਮ ਦੇ ਅਖੀਰ ਵਿਚ ਪਿਛਲੇ 25 ਸਾਲਾਂ ਤੋਂ ਦੁਨੀਆਭਰ ਵਿਚ ਵਸਦੇ ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Most Read

  • Week

  • Month

  • All