ਸੋਨਮ-ਆਨੰਦ ਦੀ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਸਿਤਾਰਿਆਂ ਨੇ ਸਟਾਈਲਿਸ਼ ਲੁੱਕ 'ਚ ਲਾਈਆਂ ਰੋਣਕਾਂ

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ। ਸ਼ਾਮ ਨੂੰ ਮੁੰਬਈ ਦੇ ਲੀਲਾ ਹੋਟਲ 'ਚ ਦੋਵਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ। ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਸਿਤਾਰੇ ਨੇ ਭੰਗੜੇ ਪਾ ਕੇ ਖੂਬ ਮਹਿਫਲਾਂ ਲਾਈਆਂ ਤੇ ਰਿਸੈਪਸ਼ਨ ਪਾਰਟੀ 'ਚ ਵੀ ਕਈ ਗਰੁੱਪ ਡਾਂਸ ਪਰਫਾਰਮੈਂਸ ਕੀਤੀਆਂ ਗਈਆਂ।

ਰਿਸੈਪਸ਼ਨ ਪਾਰਟੀ 'ਚ ਸੋਨਮ ਨੇ ਗ੍ਰੇਅ ਵ੍ਹਾਈਟ ਰੰਗ ਦੀ ਡਰੈੱਸ ਪਾਈ ਸੀ।

ਅਨਿਲ ਕਪੂਰ ਅਤੇ ਸੋਨਮ ਦੇ ਭਰਾ ਹਰਸ਼ ਵੀ ਬਲੈਕ ਐਂਡ ਵ੍ਹਾਈਟ ਡਰੈਸ 'ਚ ਨਜ਼ਰ ਆਏ। ਇਸ ਰਿਸੈਪਸ਼ਨ ਪਾਰਟੀ 'ਚ ਰਾਣੀ ਮੁਖਰਜੀ, ਕੰਗਨਾ ਰਨੌਤ, ਕਰਨ ਜੌਹਰ, ਸ਼ਾਹਿਰ-ਮੀਰਾ, ਸਲਮਾਨ ਖਾਨ, ਕਾਜੋਲ, ਮਨੀਸ਼ ਮਲਹੋਤਰਾ, ਸਵਰਾ ਭਾਸਕਰ, ਜੈਕੀ ਸ਼ਰਾਫ, ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਸ਼ਾਹਰੁਖ ਖਾਨ, ਕ੍ਰਿਸ਼ਮਾ ਕਪੂਰ, ਕਿਰਨ ਖੇਰ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਸਮੇਤ ਕਈ ਹੋਰ ਸਿਤਾਰੇ ਵੱਖਰੇ-ਵੱਖਰੇ ਅੰਦਾਜ਼ 'ਚ ਨਜ਼ਰ ਆਏ।

 

Most Read

  • Week

  • Month

  • All