8 ਮਈ ਨੂੰ ਹੋਵੇਗਾ ਸੋਨਮ ਦਾ ਵਿਆਹ, ਕਪੂਰ ਤੇ ਆਹੂਜਾ ਪਰਿਵਾਰ ਨੇ ਕੀਤੀ ਪੁਸ਼ਟੀ

ਸੋਨਮ ਕਪੂਰ 8 ਮਈ ਨੂੰ ਦਿੱਲੀ ਦੇ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਸੋਨਮ ਤੇ ਆਨੰਦ ਦੇ ਵਿਆਹ ਨੂੰ ਲੈ ਕੇ ਹੁਣ ਪਰਿਵਾਰ ਵਲੋਂ ਅਧਿਕਾਰਕ ਬਿਆਨ ਜਾਰੀ ਕੀਤਾ ਗਿਆ ਹੈ। ਦੋਵਾਂ ਪਰਿਵਾਰਾਂ ਵਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ 'ਚ ਕਿਹਾ ਗਿਆ ਹੈ, 'ਕਪੂਰ ਤੇ ਆਹੂਜਾ ਪਰਿਵਾਰ ਨੂੰ ਸੋਨਮ

ਤੇ ਆਨੰਦ ਦੇ ਵਿਆਹ ਦਾ ਐਲਾਨ ਕਰਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ। 8 ਮਈ ਨੂੰ ਮੁੰਬਈ 'ਚ ਸੋਨਮ ਤੇ ਆਨੰਦ ਦਾ ਵਿਆਹ ਹੋਵੇਗਾ। ਇਹ ਇਕ ਬੇਹੱਦ ਨਿੱਜੀ ਮਾਮਲਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਸਾਡੀ ਨਿੱਜਤਾ ਦਾ ਧਿਆਨ ਰੱਖੋ। ਤੁਹਾਡਾ ਪਿਆਰ ਤੇ ਦੁਆਵਾਂ ਸਾਡੇ ਇਸ ਖਾਸ ਮੌਕੇ ਨੂੰ ਹੋਰ ਵੀ ਖਾਸ ਬਣਾਉਣਗੀਆਂ। ਧੰਨਵਾਦ।'PunjabKesariਦੱਸਣਯੋਗ ਹੈ ਕਿ ਸੋਨਮ ਤੇ ਆਨੰਦ ਪਿਛਲੇ ਕੁਝ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਪਰ ਉਹ ਕੁਝ ਮਹੀਨੇ ਪਹਿਲਾਂ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਆਏ ਸਨ ਤੇ ਸੋਸ਼ਲ ਮੀਡੀਆ 'ਤੇ ਆਪਣੇ ਸਫਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ।PunjabKesari
ਸ਼ੁਰੂ ਹੋ ਚੁੱਕੀਆਂ ਹਨ ਸੰਗੀਤ ਦੀਆਂ ਤਿਆਰੀਆਂ
ਸੋਨਮ ਕਪੂਰ ਦੀ ਸੰਗੀਤ ਸੈਰੇਮਨੀ ਨੂੰ ਕੋਰੀਓਗ੍ਰਾਫਰ ਫਰਾਹ ਖਾਨ ਕੋਰੀਓਗ੍ਰਾਫ ਕਰਨ ਵਾਲੀ ਹੈ ਤੇ ਇਸ ਲਈ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੋਨਮ ਦੇ ਵਿਆਹ 'ਚ ਭਰਾ ਅਰਜੁਨ ਕਪੂਰ ਦੇ ਨਾਲ ਰਣਵੀਰ ਸਿੰਘ, ਉਨ੍ਹਾਂ ਦੇ ਪਿਤਾ ਅਨਿਲ ਕਪੂਰ ਦੇ ਪ੍ਰਸਿੱਧ ਗੀਤ 'ਮਾਈ ਨੇਮ ਇਜ਼ ਲਖਨ' 'ਤੇ ਡਾਂਸ ਕਰਨ ਵਾਲੇ ਹਨ।

 

 

Most Read

  • Week

  • Month

  • All