ਟਵਿੰਕਲ ਖੰਨਾ ਨੂੰ ਦਿਲੋਂ ਪਿਆਰ ਕਰਦਾ ਸੀ ਇਹ ਐਕਟਰ, ਪਰ ਕਦੇ ਆਖ ਨਾ ਸਕਿਆ ਦਿਲ ਦੀ ਗੱਲ

ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦੀ ਬੇਟੀ ਟਵਿੰਕਲ ਖੰਨਾ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਫਿਲਮਾਂ 'ਚ ਉਸ ਦਾ ਸਫਰ ਬੇਹੱਦ ਸ਼ਾਨਦਾਰ ਰਿਹਾ ਹੈ। ਬਾਲੀਵੁੱਡ ਇੰਡਸਟਰੀ 'ਚ ਉਸ ਦੀ ਖੂਬਸੂਰਤੀ ਦੇ ਅੱਜ ਵੀ ਬਹੁਤ ਚਰਚੇ ਹਨ।

ਉਨ੍ਹਾਂ ਨੇ ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਕਿ ਅਕਸ਼ੈ ਕੁਮਾਰ ਨਾਲ ਵਿਆਹ ਕਰਵਾਇਆ ਪਰ ਇਕ ਸ਼ਖਸ ਹੋਰ ਹੈ, ਜੋ ਟਵਿੰਕਲ ਖੰਨਾ 'ਤੇ ਦਿਲ-ਜਾਨ ਤੋਂ ਮਰਦਾ ਸੀ ਪਰ ਇਸ ਐਕਟਰ ਦਾ ਨਾਂ ਜਾਣਨ ਤੋਂ ਬਾਅਦ ਤੁਹਾਨੂੰ ਹੈਰਾਨੀ ਹੋਵੇਗੀ ਕਿਉਂਕਿ ਇਹ ਐਕਟਰ ਟਵਿੰਕਲ ਖੰਨਾ ਤੋਂ ਉਮਰ 'ਚ 6 ਸਾਲ ਛੋਟਾ ਹੈ।

ਇਸ ਐਕਟਰ ਨੇ ਖੁਦ ਖੁਲਾਸਾ ਕੀਤਾ ਕਿ ਟਵਿੰਕਲ ਖੰਨਾ ਨੂੰ ਮਨ ਹੀ ਮਨ 'ਚ ਚਾਹੁੰਦਾ ਸੀ। ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਚਾਕਲੇਟੀ ਬੁਆਏ ਸ਼ਾਹਿਦ ਕਪੂਰ ਦੀ। ਜੀ ਹਾਂ, ਅਦਾਕਾਰਾ ਕਰੀਨਾ ਕਪੂਰ ਤੇ ਵਿਦਿਆ ਬਾਲਨ ਨਾਲ ਚਰਚਾ 'ਚ ਆਏ ਸ਼ਾਹਿਦ ਕਪੂਰ ਨੂੰ ਅਦਾਕਾਰਾ ਟਵਿੰਕਲ ਖੰਨਾ ਵੀ ਪਸੰਦ ਸੀ ਪਰ ਉਸ ਦੇ ਦਿਲ ਦੀ ਗੱਲ ਕਦੇ ਜ਼ੁਬਾਨ 'ਤੇ ਨਹੀਂ ਆ ਸਕੀ।

ਸ਼ਾਹਿਦ ਦਾ ਟਵਿੰਕਲ ਨਾਲ ਕ੍ਰਸ਼ ਬਚਪਨ 'ਚ ਹੀ ਸੀ ਤੇ ਇਸ ਗੱਲ ਦਾ ਖੁਲਾਸਾ ਖੁਦ ਸ਼ਾਹਿਦ ਕਪੂਰ ਨੇ ਕਰਨ ਜੌਹਰ ਦੇ ਰਿਐਲਿਟੀ ਸ਼ੋਅ 'ਕੌਫੀ ਵਿਦ ਕਰਨ' 'ਚ ਕੀਤਾ ਸੀ।

Most Read

  • Week

  • Month

  • All