ਇਰਫਾਨ ਖਾਨ ਦੀ ਹਾਲੀਵੁੱਡ ਫਿਲਮ 'PUZZLE' ਦਾ ਟ੍ਰੇਲਰ ਹੋਇਆ ਰਿਲੀਜ਼

ਐਕਟਰ ਇਰਫਾਨ ਖਾਨ ਆਪਣੀ ਦਮਦਾਰ ਐਕਟਿੰਗ ਲਈ ਜਾਣ ਜਾਂਦੇ ਹਨ। ਇਰਫਾਨ ਖਾਨ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਹਨ। ਇਰਫਾਨ ਖਾਨ ਦੇ ਫੈਨਸ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਹਨ। ਇਰਫਾਨ ਦੀ ਹਾਲੀਵੁੱਡ ਫਿਲਮ 'Puzzle' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਨੂੰ ਲੈ ਕੇ ਇਰਫਾਨ ਖਾਨ ਬਹੁਤ ਹੀ ਉਤਸ਼ਾਹਿਤ ਹਨ।

ਇਹ ਫਿਲਮ ਮਹਿਲਾ ਦੀ ਕਹਾਣੀ 'ਤੇ ਆਧਾਰਿਤ ਹੈ। 'ਪਜਲ' ਫਿਲਮ ਨੂੰ ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਮਾਰਕ ਟਰਟਲਟਾਬ ਨੇ ਡਾਇਰੈਕਟ ਕੀਤਾ ਹੈ।


ਦੱਸ ਦੇਈਏ ਕਿ ਇਹ ਫਿਲਮ 13 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਇਕ ਹਾਊਸਵਾਈਫ ਦੀ ਕਹਾਣੀ ਹੈ ਅਤੇ ਇਸ ਵਿਚ ਮਿਡਲਾਈਫ ਕਰਾਈਸਿਸ ਡਰਾਮਾ ਦਿਖਾਈ ਦੇ ਰਿਹਾ ਹੈ। ਐਕਟਿੰਗ ਦੇ ਮਾਹਿਰ ਇਰਫਾਨ ਖਾਨ ਫਿਲਮ 'ਚ ਕਮਾਲ ਲੱਗ ਰਹੇ ਹਨ। ਇਰਫਾਨ ਖਾਨ ਇਨੀਂ ਦਿਨੀਂ ਲੰਡਨ 'ਚ ਆਪਣਾ ਇਲਾਜ ਕਰਵਾ ਰਹੇ ਹਨ ਪਰ ਉਨ੍ਹਾਂ ਦੇ ਐਕਟਿੰਗ ਦੇ ਕਰਿਸ਼ਮੇ ਸਾਨੂੰ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ।

Most Read

  • Week

  • Month

  • All