'ਰਾਜ਼ੀ' ਦਾ ਟਰੇਲਰ ਰਿਲੀਜ਼, ਭਾਰਤੀ ਜਾਸੂਸ ਦੇ ਰੂਪ 'ਚ ਪਾਕਿਸਤਾਨੀ ਨੂੰਹ ਬਣੀ ਆਲੀਆ

ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਰਾਜ਼ੀ' ਕਾਫੀ ਚਰਚਾ 'ਚ ਹੈ। ਬੀਤੇ ਦਿਨ ਫਿਲਮ ਦੇ ਤਿੰਨ ਪੋਸਟਰ ਰਿਲੀਜ਼ ਕੀਤੇ ਗਏ ਸਨ, ਉੱਥੇ ਹੀ ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟਰੇਲਰ 'ਚ ਆਲੀਆ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲ ਰਹੀ ਹੈ। ਆਲੀਆ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਹ ਟਰੇਲਰ ਸ਼ੇਅਰ ਕੀਤਾ ਹੈ। ਰਾਜ਼ੀ ਇਕ ਇਤਿਹਾਸਕ

ਥ੍ਰਿਲਰ ਫਿਲਮ ਹੈ। ਇਹ ਇਕ ਜਾਸੂਸ ਦੀ ਫਿਲਮ ਹੈ ਜੋ ਪਾਕਿਸਤਾਨ 'ਚ ਰਹਿ ਕੇ ਭਾਰਤ ਲਈ ਜਾਸੂਸੀ ਕਰਦਾ ਹੈ। ਫਿਲਮ ਦੀ ਕਹਾਣੀ ਹਰਿੰਦਰ ਸਿੱਕਾ ਦੇ ਨਾਵਲ ਸਹਿਮਤ 'ਤੇ ਆਧਾਰਿਤ ਹੈ।


ਟਰੇਲਰ ਦੀ ਸ਼ੁਰੂਆਤ ਭਾਰਤ-ਪਾਕਿਸਤਾਨ ਤਣਾਅ ਤੋਂ ਹੁੰਦੀ ਹੈ। ਆਲੀਆ ਇਕ ਭਾਰਤੀ ਲੜਕੀ ਸਹਿਮਤ ਦੇ ਕਿਰਦਾਰ 'ਚ ਹੈ। ਸਹਿਮਤ ਦੇ ਪਿਤਾ ਉਸਦਾ ਵਿਆਹ ਇਕ ਪਾਕਿਸਤਾਨੀ ਅਫਸਰ ਨਾਲ ਸਿਰਫ ਇਸ ਲਈ ਕਰਵਾ ਦਿੰਦੇ ਹਨ ਤਾਂ ਜੋ ਉੱਥੇ ਰਹਿ ਕੇ ਉਹ ਭਾਰਤ ਲਈ ਜਾਸੂਸੀ ਕਰ ਸਕੇ। ਇਸ ਤੋਂ ਇਲਾਵਾ ਟਰੇਲਰ 'ਚ ਕਾਫੀ ਭਾਵੁਕ ਸੀਨਜ਼ ਦੇਖਣ ਨੂੰ ਮਿਲ ਰਹੇ ਹਨ।
ਦੱਸਣਯੋਗ ਹੈ ਕਿ ਫਿਲਮ 'ਰਾਜ਼ੀ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਕਰ ਰਹੀ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਵਿੱਕੀ ਕੌਸ਼ਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ ਆਲੀਆ ਇਕ ਕਸ਼ਮੀਰੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਇਹ ਫਿਲਮ 11 ਮਈ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।