ਇਸ ਸ਼ਖਸ ਨੇ ਕਪਿਲ ਨੂੰ ਬਰਬਾਦ ਕਰਨ ਦੀ ਚੁੱਕੀ ਹੈ ਕਸਮ, ਖਾਸ ਦੋਸਤ ਨੇ ਕੀਤੇ ਅਹਿਮ ਖੁਲਾਸੇ

ਕਪਿਲ ਸ਼ਰਮਾ ਨੇ ਕਰੀਬ 6 ਮਹੀਨਿਆਂ ਬਾਅਦ ਨਵੇਂ ਸ਼ੋਅ ਨਾਲ ਟੀ. ਵੀ. 'ਤੇ ਵਾਪਸੀ ਕੀਤੀ ਹੈ। ਪ੍ਰਸ਼ੰਸਕਾਂ ਨੂੰ ਇਸ ਸ਼ੋਅ ਤੋਂ ਕਾਫੀ ਉਮੀਦਾਂ ਸਨ ਪਰ ਪਹਿਲੇ ਐਪੀਸੋਡ ਤੋਂ ਹੀ ਕਪਿਲ ਨੂੰ ਖਰਾਬ ਰਿਵਿਊ ਮਿਲਣੇ ਸ਼ੁਰੂ ਹੋ ਗਏ। ਕਪਿਲ ਦੇ ਇਸ ਸ਼ੋਅ ਨੂੰ ਬਾਰਕ ਰਿਪੋਰਟ 'ਚ 10ਵਾਂ ਸਥਾਨ ਮਿਲਿਆ ਹੈ। ਇਸ ਨਾਲ ਕਪਿਲ ਨੂੰ ਇਕ ਵਾਰ ਫਿਰ ਝਟਕਾ ਲੱਗਾ। ਕਪਿਲ ਨੇ ਫਿਰ ਤੋਂ ਆਪਣੇ ਸ਼ੋਅ ਦੀ ਸ਼ੂਟਿੰਗ ਕੈਂਸਲ ਕਰਨੀ ਸ਼ੁਰੂ ਕਰ ਦਿੱਤਾ ਹੈ।

ਮੀਡੀਆ 'ਚ ਖਬਰ ਆਈ ਤਾਂ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਬੁਰਾ-ਭਲਾ ਕਿਹਾ।
ਇਸ ਵਿਚਕਾਰ ਕਪਿਲ ਨੇ ਇਕ ਲੀਡਿੰਗ ਵੈਬਸਾਈਟ ਦੇ ਐਡੀਟਰ ਨੂੰ ਟਵੀਟ ਕਰ ਕੇ ਗਾਲ੍ਹਾਂ ਕੱਢ ਦਿੱਤੀਆਂ। ਫਿਰ ਕੀ ਸੀ। ਕਪਿਲ ਦੇ ਇਸ ਵਿਵਹਾਰ 'ਤੇ ਪ੍ਰਸ਼ੰਸਕ ਭੜਕ ਉੱਠੇ। ਹੁਣ ਖਬਰ ਹੈ ਕਿ ਕਪਿਲ ਇਕ ਵਾਰ ਫਿਰ ਡਿਪਰੈਸ਼ਨ ਤੋਂ ਗੁਜ਼ਰ ਰਹੇ ਹਨ। ਕਪਿਲ ਦੇ ਦੋਸਤ ਅਤੇ ਪ੍ਰੇਮਿਕਾ ਗਿੰਨੀ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਹਾਲ ਹੀ 'ਚ ਕਪਿਲ ਦੇ ਦੋਸਤ ਅਤੇ 'ਫਿਰੰਗੀ' ਦੇ ਨਿਰਦੇਸ਼ਕ ਰਾਜੀਵ ਢੀਂਗਰਾ ਨੇ ਪੱਤਰਕਾਰਾਂ ਨਾਲ ਗੱਲ ਕੀਤੀ।
ਉਨ੍ਹਾਂ ਨੇ ਕਪਿਲ ਦੀ ਇਸ ਹਾਲਤ ਦਾ ਜ਼ਿੰਮੇਦਾਰ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਮੈਨੇਜਰ ਨੂੰ ਦੱਸਿਆ ਪ੍ਰਿਤੀ ਸਿਮੋਂਸ ਨੂੰ ਦੱਸਿਆ। ਰਾਜੀਵ ਨੇ ਦੱਸਿਆ, ''ਕਪਿਲ ਅਤੇ ਮੈਂ ਪੰਜਾਬ ਦੇ ਛੋਟੇ ਸ਼ਹਿਰ ਤੋਂ ਆਉਂਦੇ ਹਨ। ਅਸੀਂ ਲੋਕ ਇਨ੍ਹਾਂ ਲੜਕੀਆਂ ਵਾਂਗ ਚੀਜ਼ਾਂ ਨੂੰ ਮੈਨਿਊਪਲੇਟ ਕਰਨਾ ਨਹੀਂ ਜਾਣਦੇ। ਕਪਿਲ ਨੂੰ ਇਸ ਹਾਲਤ 'ਚ ਪਹੁੰਚਾਉਣ ਪਿੱਛੇ ਪ੍ਰਿਤੀ ਦਾ ਹੱਥ ਹੈ। ਉਨ੍ਹਾਂ ਨੇ ਮੈਨੂੰ ਵੀ ਪਰੇਸ਼ਾਨ ਕੀਤਾ ਸੀ ਅਤੇ ਕਪਿਲ ਨੂੰ ਮੇਰੇ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਸੀ।

ਜਿਵੇਂ ਹੀ ਪ੍ਰਿਤੀ ਨੂੰ ਪਤਾ ਲੱਗਾ ਕਿ ਕਪਿਲ ਆਪਣੀ ਪ੍ਰੇਮਿਕਾ ਗਿੰਨੀ ਨਾਲ ਵਿਆਹ ਕਰਨ ਜਾ ਰਹੇ ਹਨ, ਉਸ ਨੇ ਕਪਿਲ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ।'' ਇੱਥੋਂ ਤੱਕ ਕਿ ਕਪਿਲ ਦੇ ਦੋਸਤਾਂ ਨੂੰ ਵੀ ਉਸ ਦਾ ਦੁਸ਼ਮਣ ਬਣਾ ਦਿੱਤਾ। ਜਦੋਂ ਤੋਂ ਪ੍ਰਿਤੀ ਨੇ ਕਪਿਲ ਨੂੰ ਬਰਬਾਦ ਕਰਨ ਦਾ ਪੱਕਾ ਇਰਾਦਾ ਕੀਤਾ ਹੈ, ਉਸੇਂ ਸਮੇਂ ਤੋਂ ਸਾਰੀਆਂ ਚੀਜ਼ਾਂ ਖਰਾਬ ਹੋਣੀਆਂ ਸ਼ੁਰੂ ਹੋਈਆਂ ਹਨ। ਭਾਰਤੀ ਨੇ ਪ੍ਰਿਤੀ ਨੂੰ ਗਿੰਨੀ ਬਾਰੇ 'ਚ ਦੱਸਿਆ ਸੀ। ਉਸ ਸਮੇਂ ਪ੍ਰਿਤੀ ਨੇ ਕਿਹਾ ਸੀ ਕਿ ਕਪਿਲ ਹੁਣ ਸਟਾਰ ਬਣ ਗਿਆ ਹੈ, ਉਸ ਨੂੰ ਚੰਗੀ ਲੜਕੀ ਮਿਲਣੀ ਚਾਹੀਦੀ ਹੈ।

ਗਿੰਨੀ ਤਾਂ ਛੋਟੇ ਸ਼ਹਿਰ ਦੀ ਲੜਕੀ ਹੈ।'' ਰਾਜੀਵ ਨੇ ਸੁਨੀਲ ਗਰੋਵਰ 'ਤੇ ਵੀ ਕਈ ਦੋਸ਼ ਲਾਏ। ਉਨ੍ਹਾਂ ਨੇ ਕਿਹਾ, ''ਸੁਨੀਲ ਨੇ ਆਪਣੇ ਹਿਤਾਂ ਲਈ ਕਪਿਲ ਨੂੰ ਇਕ ਕਠਪੁਤਲੀ ਦੇ ਰੂਪ 'ਚ ਉਪਯੋਗ ਕੀਤਾ ਹੈ। ਸਾਰੇ ਦੋਸਤ ਮਿਲ ਕੇ ਕਪਿਲ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਮੇਂ ਸਿਰਫ ਕਪਿਲ ਹੀ ਨਹੀਂ ਬਲਕਿ ਉਸ ਦੀ ਮਾਂ ਵੀ ਪਰੇਸ਼ਾਨ ਹੈ। ਸਾਨੂੰ ਡਰ ਹੈ ਕਿ ਕਿਤੇ ਉਹ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਲਵੇ। ਪ੍ਰਿਤੀ ਜ਼ਬਰਦਸਤੀ ਆਪਣੇ ਆਪ ਨੂੰ ਕਪਿਲ ਦੀ ਜ਼ਿੰਦਗੀ 'ਚ ਲਿਆਈ।

Most Read

  • Week

  • Month

  • All