ਸਲਮਾਨ ਨੂੰ ਅਜੇ ਵੀ ਜੇਲ 'ਚ ਦੇਖਣਾ ਚਾਹੁੰਦਾ ਆਮਿਰ ਖਾਨ ਦਾ ਇਹ ਖਾਸ ਸ਼ਖਸ

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜ਼ਮਾਨਤ ਮਿਲਣ ਦੇ ਫੈਸਲੇ ਨਾਲ ਫੈਨਜ਼ ਤੇ ਬਾਲੀਵੁੱਡ 'ਚ ਖੁਸ਼ੀ ਦੀ ਲਹਿਰ ਦੌੜ ਪਈ ਪਰ ਕੋਈ ਅਜਿਹਾ ਵੀ ਸੀ, ਜਿਸ ਦਾ ਸੰਬੰਧ ਬਾਲੀਵੁੱਡ ਨਾਲ ਹੈ ਤੇ ਉਹ ਸਲਮਾਨ ਦੀ ਜ਼ਮਾਨਤ ਤੋਂ ਖੁਸ਼ ਨਹੀਂ ਹੈ। ਇਹ ਸ਼ਖਸ ਕੋਈ ਹੋਰ ਨਹੀਂ ਆਮਿਰ ਖਾਨ ਨੂੰ 'ਦੰਗਲ' ਫਿਲਮ 'ਚ ਟਰੈਨਿੰਗ/ਕੋਚਿੰਗ ਦੇ ਚੁੱਕੇ ਭਾਰਤੀ ਰੇਸਲਰ ਕ੍ਰਿਪਾਸ਼ੰਕਰ ਪਟੇਲ ਹੈ।

ਭਾਰਤੀ ਬਿਸ਼ਨੋਈ ਨੌਜਵਾਨ ਸੰਗਠਨ ਦੇ ਰਾਸ਼ਟਰੀ ਸਰਪ੍ਰਸਤ ਕ੍ਰਿਪਾਸ਼ੰਕਰ ਪਟੇਲ ਬਿਸ਼ਨੋਈ ਨੇ ਕਿਹਾ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਕੋਰਟ ਦੁਆਰਾ ਸਲਮਾਨ ਖਾਨ ਨੂੰ ਜ਼ਮਾਨਤ ਦੇਣ ਦਾ ਫੈਸਲਾ ਸਹੀ ਨਹੀਂ ਹੈ ਪਰ ਉਨ੍ਹਾਂ ਨੂੰ ਸਟਾਰ ਦੇ ਤੌਰ 'ਤੇ ਨਾ ਲੈ ਕੇ ਇਕ ਅਪਰਾਧੀ ਦੇ ਰੂਪ 'ਚ ਦੇਖਿਆ ਜਾਵੇ।
ਜਿਹੜੇ ਲੋਕ ਉਨ੍ਹਾਂ ਨੂੰ ਵੇਚਾਰਾ ਕਹਿ ਰਹੇ ਹਨ ਉਹ ਇਕ ਅਪਰਾਧੀ ਦਾ ਸਾਥ ਦੇ ਰਹੇ ਹਨ। ਫਿਲਮ 'ਦੰਗਲ' 'ਚ ਆਮਿਰ ਖਾਨ ਨੂੰ ਟਰੈਨਿੰਗ ਦੇਣ ਵਾਲੀ ਕੋਚ ਟੀਮ ਦੇ ਕ੍ਰਿਪਾਸ਼ੰਕਰ ਨੇ ਕਿਹਾ, ''ਬਿਸ਼ਨੋਈ ਸਮਾਜ ਸਲਮਾਨ ਕੇਸ ਨੂੰ ਆਪਣੀ ਜਿੱਤ-ਹਾਰ ਦਾ ਮਾਮਲਾ ਨਾ ਬਣਾਉਣ, ਜਦੋਂਕਿ ਇਹ ਇਕ ਕਾਨੂੰਨੀ ਅਪਰਾਧ ਦਾ ਮਾਮਲਾ ਹੈ, ਜਿਸ 'ਚ ਬਿਸ਼ਨੋਈ ਸਿਰਫ ਗਵਾਹ ਹੈ। ਅਜਿਹੇ ਮਾਮਲੇ ਨੂੰ ਸਮਾਜ ਦੀ ਨੱਕ/ਇੱਜ਼ਤ ਦਾ ਮਾਮਲਾ ਬਣਾਉਣਾ ਕਿਸੇ ਵੀ ਤਰ੍ਹਾਂ ਦੀ ਸਮਝਦਾਰੀ ਦਾ ਪ੍ਰਤੀਕ ਨਹੀਂ ਹੈ। ਅਜਿਹੇ ਮਾਮਲਿਆਂ 'ਚ ਅਪਰਾਧੀ ਨੂੰ ਸਜ਼ਾ ਹੋਣਾ ਲਾਜ਼ਮੀ ਹੈ।ਕ੍ਰਿਪਾਸ਼ੰਕਰ ਨੇ ਕਿਹਾ, ਕਾਲਾ ਹਿਰਨ ਸ਼ਿਕਾਰ ਨੂੰ ਲੈ ਕੇ ਇਕੱਲਾ ਸਮਮਾਨ ਹੀ ਨਹੀਂ ਕਈ ਲੋਕਾਂ 'ਤੇ ਕੇਸ ਚੱਲ ਰਹੇ ਹਨ। ਅਸੀਂ ਲੋਕ ਜਿਵੇਂ ਸਲਮਾਨ ਦੀ ਸਜ਼ਾ ਦੀ ਮੰਗ ਕਰ ਰਹੇ ਹਾਂ ਉਂਝ ਹੀ ਉਨ੍ਹਾਂ ਲੋਕਾਂ ਲਈ ਵੀ ਸਜ਼ਾ ਦੀ ਅਪੀਲ ਕਰ ਰਹੇ ਹਾਂ, ਜਿਨ੍ਹਾਂ ਨੇ ਅਜਿਹੇ ਅਪਰਾਧ ਕੀਤੇ ਹਨ। ਜੇਕਰ ਸਲਮਾਨ ਖਾਨ ਦੀ ਜਗ੍ਹਾ ਪੀ. ਐੱਮ. ਮੋਦੀ ਨੇ ਵੀ ਅਜਿਹਾ ਕੀਤਾ ਹੁੰਦਾ ਤਾਂ ਸਾਰਾ ਸਮਾਜ ਉਨ੍ਹਾਂ ਨੂੰ ਵੀ ਸਜ਼ਾ ਦੇਣ ਦੀ ਮੰਗ ਕਰਦਾ।'' ਕ੍ਰਿਪਾਸ਼ੰਕਰ ਨੇ ਇਹ ਵੀ ਦੱਸਿਆ ਕਿ ਜਦੋਂ ਆਮਿਰ ਖਾਨ ਨੂੰ ਟਰੈਨਿੰਗ ਦੇਣ ਦਾ ਆਫਰ ਮਿਲਿਆ ਸੀ ਉਦੋਂ ਵੀ ਬਿਸ਼ਨੋਈ ਸਮਾਜ ਇਸ ਆਫਰ ਲਈ ਹਾਂ ਕਰਨ ਦੇ ਵਿਰੁੱਧ ਸਨ ਕਿਉਂਕਿ ਸਲਮਾਨ ਦੁਆਰਾ ਸ਼ਿਕਾਰ ਕਰਨ ਦੀ ਗੱਲ ਜਾਣ ਕੇ ਬਿਸ਼ਨੋਈ ਸਮਾਜ ਬਾਲੀਵੁੱਡ ਦੀ ਕੋਈ ਵੀ ਮਦਦ ਕਰਨ ਨੂੰ ਤਿਆਰ ਨਹੀਂ ਸੀ ਪਰ ਜਦੋਂ ਆਮਿਰ ਨਾਲ ਮੁਲਾਕਾਤ ਹੋਈ ਤਾਂ ਉਹ ਬੇਹੱਦ ਹੀ ਸ਼ਾਨਦਾਰ ਇਨਸਾਨ ਨਜ਼ਰ ਆਏ।

ਦੱਸਣਯੋਗ ਹੈ ਕਿ 1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ 'ਚੋਂ ਪੁਲਸ ਨੇ ਇਕ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ।ਉਨ੍ਹਾਂ ਦੇ ਹਥਿਆਰ ਲਾਇਸੰਸ 'ਚ ਵੀ ਖਾਮੀਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ 'ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।ਮੁੱਖ ਨਿਆਇਕ ਮਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ 5 ਸਾਲ ਦੀ ਜ਼ੇਲ ਹੋਈ ਸੀ, ਜਿਸ ਤੋਂ ਬਾਅਦ ਸੈਸ਼ਨ ਕੋਰਟ ਨੇ 50 ਹਜ਼ਾਰ ਦੇ ਮੁਚਲਕੇ ਤੇ ਦੋ ਸ਼ਰਤਾਂ 'ਤੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਹੈ। ਸਲਮਾਨ ਖਾਨ ਨੂੰ 7 ਮਈ ਨੂੰ ਕੋਰਟ 'ਚ ਪੇਸ਼ ਹੋਣਾ ਪਵੇਗਾ ਤੇ ਦੇਸ਼ ਛੱਡਣ ਤੋਂ ਪਹਿਲਾਂ ਕੋਰਟ ਤੋਂ ਅਗਿਆ ਲੈਣੀ ਹੋਵੇਗੀ। ਫਿਲਹਾਲ ਕੋਰਟ ਨੇ ਸਲਮਾਨ ਖਾਨ ਦੀ ਸਜ਼ਾ ਸਸਪੈਂਡ ਕਰ ਦਿੱਤੀ ਹੈ।

Most Read

  • Week

  • Month

  • All