ਰਣਬੀਰ ਕਪੂਰ ਨੂੰ ਹੋਇਆ ਟਾਈਫਾਈਡ, ਐਕਸ ਗਰਲਫਰੈਂਡ ਨਾਲ ਕਰਨੀ ਸੀ ਰੈਂਪ ਵਾਕ

ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਬੀਮਾਰ ਹਨ। ਉਹ ਇਨ੍ਹੀਂ ਦਿਨੀਂ ਟਾਈਫਾਈਡ ਨਾਲ ਜੂਝ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅੱਜ ਰਣਬੀਰ ਆਪਣੀ ਐਕਸ ਗਰਲਫਰੈਂਡ ਦੀਪਿਕਾ ਪਾਦੁਕੋਣ ਨਾਲ ਮਿਜਵਾਨ ਫੈਸ਼ਨ ਸ਼ੋਅ 2018 'ਚ ਰੈਂਪ 'ਤੇ ਉਤਰਨ ਵਾਲੇ ਸਨ ਪਰ ਕੁਝ ਸਮੇਂ ਤੋਂ ਦੋਵੇਂ ਬੀਮਾਰ ਚੱਲ ਰਹੇ ਹਨ। ਜਿਥੇ ਦੀਪਿਕਾ ਬੈਕ ਪੇਨ ਤੋਂ ਪ੍ਰੇਸ਼ਾਨ ਹੈ, ਉਥੇ ਰਣਬੀਰ ਦੇ ਟਾਈਫਾਈਡ ਦੀ ਗੱਲ ਸਾਹਮਣੇ ਆ ਰਹੀ ਹੈ।

ਖਬਰਾਂ ਮੁਤਾਬਕ ਟਾਈਫਾਈਡ ਦੀ ਪੁਸ਼ਟੀ ਹੋਣ ਤੋਂ ਬਾਅਦ ਰਣਬੀਰ ਨੂੰ ਡਾਕਟਰਾਂ ਨੇ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਉਹ ਇਨ੍ਹੀਂ ਦਿਨੀਂ ਡਾਕਟਰਾਂ ਦੀ ਸਲਾਹ ਮੁਤਾਬਕ ਹੀ ਡਾਈਟ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕਸਰਤ ਕਰਨ ਲਈ ਡਾਕਟਰਾਂ ਨੇ ਮਨ੍ਹਾ ਕੀਤਾ ਹੈ।

Most Read

  • Week

  • Month

  • All