CDR ਕੇਸ 'ਚ ਜੈਕੀ ਸ਼ਰਾਫ ਦੀ ਪਤਨੀ ਅੱਜ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਹੋਵੇਗੀ ਪੇਸ਼

ਸੀ.ਡੀ.ਆਰ ਕੇਸ ਵਿਚ ਬਾਲੀਵੁੱਡ ਅਦਾਕਾਰਾ ਜੈਕੀ ਸ਼ਰਾਫ ਦੀ ਪਤਨੀ ਨੂੰ ਕ੍ਰਾਈਮ ਬ੍ਰਾਂਚ ਨੇ ਸਮਨ ਭੇਜਿਆ ਹੈ। ਠਾਣੇ ਪੁਲਸ ਦਾ ਕਹਿਣਾ ਹੈ ਕਿ ਕਾਲ ਡਿਟੇਲ ਰਿਕਾਰਡ ਘੋਟਾਲੇ ਦੀ ਜਾਂਚ ਦੇ ਸਿਲਸਿਲੇ 'ਚ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਨੂੰ ਸਮਨ ਭੇਜਿਆ ਗਿਆ ਹੈ।


ਪੁਲਸ ਡਿਪਟੀ ਕਮਿਸ਼ਨਰ, ਠਾਣੇ (ਦੋਸ਼) ਅਭਿਸ਼ੇਕ ਤ੍ਰਿਮੁਖੇ ਨੇ ਦੱਸਿਆ, ਗ੍ਰਿਫਤਾਰ ਐਡਵੋਕੇਟ ਰਿਜਵਾਨ ਸਿਦੀਕੀ ਦੇ ਮੋਬਾਇਲ ਦੀ ਜਾਂਚ ਕਰਦੇ ਸਮੇਂ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਹੈ। ਆਇਸ਼ਾ ਨੂੰ ਬੁੱਧਵਾਰ ਮਤਲਬ ਅੱਜ (20 ਮਾਰਚ) ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ।
ਰਿਪੋਰਟਸ ਮੁਤਾਬਕ, ਸਾਲ 2014 ਵਿਚ ਐਕਟਰ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਨੇ ਐਕਟਰ ਸਾਹਿਲ ਖਾਨ ਦੇ ਸੀ.ਡੀ.ਆਰ ਗ਼ੈਰਕਾਨੂੰਨੀ ਤਰੀਕੇ ਨਾਲ ਕਢਵਾਏ ਅਤੇ ਇਸ ਤੋਂ ਬਾਅਦ ਉਹ ਸੀ.ਡੀ.ਆਰ. ਆਰੋਪੀ ਵਕੀਲ ਰਿਜਵਾਨ ਸਿਦੀਕੀ ਨੂੰ ਦਿੱਤੇ ਅਤੇ ਕਿਹਾ ਕਿ ਉਹ ਉਨ੍ਹਾਂ ਸੀ.ਡੀ.ਆਰ. ਨੂੰ ਵੈਰੀਫਾਈ ਕਰੇ।
ਦੱਸਿਆ ਜਾ ਰਿਹਾ ਹੈ ਕਿ ਰਿਜਵਾਨ ਸਿਦੀਕੀ ਦੇ ਮੋਬਾਇਲ ਤੋਂ ਚੈਟ ਮਿਲੇ ਹਨ। ਆਇਸ਼ਾ ਸ਼ਰਾਫ ਅਤੇ ਸਾਹਿਲ ਖਾਨ ਦੇ ਵਿਚ ਆਪਸੀ ਵਿਵਾਦ ਚੱਲ ਰਿਹਾ ਸੀ, ਜਿਸ ਦੇ ਚਲਦੇ ਗ਼ੈਰਕਾਨੂੰਨੀ ਤਰੀਕੇ ਨਾਲ ਸੀ. ਡੀ.ਆਰ. ਕੱਢਵਾਏ ਗਏ ਸਨ।

 

Most Read

  • Week

  • Month

  • All